ਆਸਮਾਨ ਨੂੰ ਛੂੰਹਦੇ ਹੋਏ ਨਜ਼ਰ ਆਏ ਰਾਜਵੀਰ ਜਵੰਦਾ, ਗਾਇਕ ਨੇ ਸ਼ੇਅਰ ਕੀਤਾ ਪੈਰਾਗਲਾਈਡਿੰਗ ਕਰਦੇ ਹੋਇਆਂ ਦਾ ਇਹ ਵੀਡੀਓ

ਪੰਜਾਬੀ ਗਾਇਕ ਰਾਜਵੀਰ ਜਵੰਦਾ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਆਪਣੇ ਫੈਨਜ਼ ਦੇ ਲਈ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣਾ ਇੱਕ ਐਂਡਵੇਚਰ ਵਾਲਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ ।
ਹੋਰ ਵੇਖੋ : ਸ਼ਹਿਨਾਜ਼ ਗਿੱਲ ਨੇ ਦੀਪਿਕਾ ਪਾਦੁਕੋਣ ਦੇ ਗੀਤ ਉੱਤੇ ਕੀਤਾ ਡਾਂਸ, ਪੰਜਾਬ ਦੀ ਕੈਟਰੀਨਾ ਕੈਫ ਦਾ ਇਹ ਵੀਡੀਓ ਹੋਇਆ ਵਾਇਰਲ
ਜੀ ਹਾਂ ਉਨ੍ਹਾਂ ਨੇ ਆਪਣੇ ਫੇਸੁਬਕ ਤੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਆਪਣਾ ਪੈਰਾਗਲਾਈਡਿੰਗ ਕਰਦਿਆਂ ਹੋਇਆਂ ਦਾ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਨੇ ਪੈਰਾਗਲਾਈਡਿੰਗ ਕਰਦੇ ਹੋਏ ਆਪਣੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਦਰਸ਼ਕਾਂ ਨੂੰ ਖ਼ੂਬਸੂਰਤ ਨਜ਼ਾਰਿਆਂ ਤੋਂ ਵੀ ਰੁਬਰੂ ਕਰਵਾਇਆ ਹੈ । ਫੈਨਜ਼ ਨੂੰ ਉਨ੍ਹਾਂ ਦੀ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ।
ਜੇ ਗੱਲ ਕਰੀਏ ਰਾਜਵੀਰ ਜਵੰਦਾ ਦੇ ਵਰਕ ਦੀ ਤਾਂ ਉਹ ਪਹਿਲਾਂ ਵੀ ਕੰਗਣੀ, ਸਰਨੇਮ, ਮਿੱਤਰਾਂ ਨੇ ਦਿਲ ਮੰਗਿਆ, ਬੁਟੀਕ, ਪੁੱਤ ਜੱਟ ਦਾ, ਡ੍ਰੀਮ, ਹੈਲੋ ਹੈਲੋ ਵਰਗੇ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮੀ ਜਗਤ ‘ਚ ਸਰਗਰਮ ਨੇ ਪਿਛਲੇ ਸਾਲ ਉਹ ‘ਜਿੰਦ ਜਾਨ’ ਤੇ ‘ਮਿੰਦੋ ਤਸੀਲਦਾਰਨੀ’ ਵਰਗੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ ।