ਜਲਦ ਹੀ ਸਭ ਦੇ ਦਰਮਿਆਨ ਆਉਣ ਵਾਲੀ ਫ਼ਿਲਮ ਪ੍ਰਾਹੁਣਾ parahuna ਦਾ ਇੱਕ ਹੋਰ ਗੀਤ ਰਿਲੀਜ਼ ਹੋ ਚੁੱਕਾ ਹੈ| ਇਹ ਇੱਕ ਵੈਡਿੰਗ ਪਾਰਟੀ ਗੀਤ ਹੈ ਅਤੇ ਇਸਦਾ ਟਾਈਟਲ ਹੈ "ਸੱਤ ਬੰਦੇ"punjabi song | ਇਸ ਗੀਤ ਨੂੰ ਰਾਜਵੀਰ ਜਵੰਦਾ ਅਤੇ ਤਨਿਸ਼ਕ਼ ਕੌਰ ਦੁਆਰਾ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਗਿਆ ਹੈ| ਓਥੇ ਹੀ ਧਰਮਬੀਰ ਭੰਗੂ ਇਸ ਗੀਤ ਦੇ ਲਿਖਾਰੀ ਹਨ| ਅਤੇ ਇਸਦਾ ਬੇਹੱਦ ਮਜੇਦਾਰ ਮਿਊਜ਼ਿਕ "ਨਸ਼ਾ" ਵਲੋਂ ਦਿੱਤਾ ਗਿਆ ਹੈ| ਕੁਲਵਿੰਦਰ ਬਿੱਲਾ kulwinder billa ਦੇ ਨਾਲ ਅਦਾਕਾਰਾ ਵਾਮੀਕਾ ਗੱਬੀ ਵੀ ਇਸ ਫ਼ਿਲਮ ਵਿੱਚ ਮੁੱਖ ਭੁਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ| ਫਿਲਮ ਦੀ ਸਟਾਰਕਾਸਟ ਵਲੋਂ ਪਹਿਲਾ ਇਸ ਗੀਤ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਸਾਂਝਾ ਕੀਤਾ ਗਿਆ ਸੀ|
https://www.youtube.com/watch?v=oFeaItjEr1A
ਕੁਝ ਦਿਨ ਪਹਿਲਾ ਇਸ ਫ਼ਿਲਮ parahuna ਦਾ ਟ੍ਰੇਲਰ ਜਾਰੀ ਕੀਤਾ ਗਿਆ ਸੀ ਜੋ ਕੀ ਸਭ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ| ਇਹ ਇਕ ਰੋਮਾਂਟਿਕ ਫ਼ਿਲਮ ਹੋਣ ਦੇ ਨਾਲ ਨਾਲ ਕਾਮੇਡੀ ਡਰਾਮਾ ਫ਼ਿਲਮ ਵੀ ਹੈ| ਟ੍ਰੇਲਰ ਹੂਣ ਤੱਕ 3.4 ਮਿਲੀਅਨ ਤੋਂ ਵੀ ਵੱਧ ਵਿਊਜ਼ ਹਾਸਿਲ ਕਰ ਚੁੱਕਾ ਹੈ| ਇਹ ਕੁਲਵਿੰਦਰ ਬਿੱਲਾ kulwinder billa ਦੀ ਦੂਸਰੀ ਪੰਜਾਬੀ ਫ਼ਿਲਮ ਹੈ ਜਿਸ ਵਿੱਚ ਉਹ ਮੁੱਖ ਭੁਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਅਤੇ ਇਸ ਤੋਂ ਪਹਿਲਾ ਉਹਨਾਂ ਦੁਆਰਾ “ਸੂਬੇਦਾਰ ਯੋਗਿੰਦਰ ਸਿੰਘ” ਫ਼ਿਲਮ ਕੀਤੀ ਗਈ ਸੀ|
ਇਸ ਤੋਂ ਇਲਾਵਾ ਫ਼ਿਲਮ ਵਿੱਚ ਕਰਮਜੀਤ ਅਨਮੋਲ, ਹਾਰਬੀ ਸਾਂਘਾ,ਸਰਦਾਰ ਸੋਹੀ, ਹੋਬੀਬੀ ਧਾਲੀਵਾਲ,ਅਨੀਤਾ ਮੀਤ,ਮਲਕੀਤ ਰੌਣੀ,ਨਿਰਮਲ ਰਿਸ਼ੀ, ਰੁਪਿੰਦਰ ਰੂਪੀ,ਗੁਰਪ੍ਰੀਤ ਭੰਗੂ,ਅਕਸ਼ਿਤਾ ਸ਼ਰਮਾ,ਅਤੇ ਨਵਦੀਪ ਕਲੇਰ ਵੀ ਇਸ ਫ਼ਿਲਮ ਵਿੱਚ ਆਪਣੀ ਅਦਾਕਾਰੀ ਦਿਖਾਉਂਦੇ ਹੋਏ ਨਜ਼ਰ ਆਉਣਗੇ|