ਆਪਣੇ ਚੌਗਿਰਦੇ ਨੂੰ ਸਾਫ਼ ਸੁਥਰਾ ਰੱਖਣਾ ਹਰ ਕਿਸੇ ਦਾ ਫਰਜ਼ ਹੁੰਦਾ ਹੈ ।ਕਿਉਂਕਿ ਸਾਫ਼ ਸੁਥਰਾ ਵਾਤਾਵਰਨ ਹਰ ਕਿਸੇ ਦੇ ਮਨ ਨੂੰ ਭਾਉਂਦਾ ਹੈ । ਰਾਜਵੀਰ ਜਵੰਦਾ (Rajvir Jawanda) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ ‘ਚ ਰਾਜਵੀਰ ਜਵੰਦਾ ਸੰਤ ਬਲਬੀਰ ਸਿੰਘ ਸੀਂਚੇਵਾਲ (Baba Balbir singh Seechewal) ਦੇ ਨਾਲ ਨਜ਼ਰ ਆ ਰਹੇ ਹਨ । ਰਾਜਵੀਰ ਜਵੰਦਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਪਦਮ ਸ੍ਰੀ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ , ਪਹਿਲੀ ਵਾਰ ਇਹਨਾਂ ਨੂੰ 2007 ਵਿੱਚ ਮਿਲਿਆ ਸੀ। ਉਦੋਂ ਤੋਂ ਕੁਦਰਤ ਨਾਲ ਪਿਆਰ ਹੋ ਗਿਆ।
image From instagram
2007 ਚ ਹੀ ਜ਼ਿੰਦਗੀ ਦਾ ਅਸੂਲ ਬਣਾਇਆ ਸੀ ਕਿ ਕਦੇ ਵੀ ਰਾਹ ਜਾਂਦੇ ਜਾ ਸਾਫ਼ ਸੁਥਰੀ ਜਗ੍ਹਾ ਤੇ ਕੋਈ ਵੀ ਕਾਗਜ਼ ਤੱਕ ਨਹੀਂ ਸੁੱਟਣਾ । ਅਸੂਲ ਅੱਜ ਤੱਕ ਕਾਇਮ ਹੈ ‘। ਸੰਤ ਬਲਬੀਰ ਸਿੰਘ ਸੀਂਚੇਵਾਲ ਸਮਾਜ ਸੇਵਾ ਦੇ ਲਈ ਜਾਣੇ ਜਾਂਦੇ ਹਨ ।ਉਨ੍ਹਾਂ ਨੇ ਕਾਲੀ ਵੇਈ ਨਦੀ ਨੂੰ ਸਾਫ਼ ਕਰਵਾ ਕੇ ਉਸ ਦੇ ਆਲੇ ਦੁਆਲੇ ਫੁੱਲ ਬੂਟੇ ਲਗਵਾਏ ਹਨ ਅਤੇ ਇਸ ਨਦੀ ਦਾ ਪਾਣੀ ਹੁਣ ਖੇਤਾਂ ‘ਚ ਫ਼ਸਲਾਂ ਦੀ ਸਿੰਚਾਈ ਦੇ ਲਈ ਵਰਤਿਆ ਜਾਂਦਾ ਹੈ ।
image From instagram
ਕਦੇ ਸਮਾਂ ਹੁੰਦਾ ਸੀ ਕਿ ਇਸ ਨਦੀ ‘ਚ ਜਲ ਕੁੰਭੀ ਬੂਟੀ ਦਾ ਪਸਾਰਾ ਸੀ । ਪਰ ਸੰਤ ਬਲਬੀਰ ਸਿੰਘ ਸੀਂਚੇਵਾਲ ਦੇ ਉਦਮਾਂ ਸਦਕਾ ਇਸ ਨਦੀ ਨੂੰ ਮੁੜ ਤੋਂ ਸਾਫ ਸਫਾਈ ਕਰਕੇ ਸਵਾਰਿਆ ਗਿਆ ਹੈ ।ਰਾਜਵੀਰ ਜਵੰਦਾ ਵੀ ਬਲਬੀਰ ਸਿੰਘ ਸੀਚੇਵਾਲ ਦੇ ਵੱਡੇ ਫੈਨ ਹਨ ਅਤੇ ਉਨ੍ਹਾਂ ਦੇ ਦਰਸਾਏ ਰਾਹ ‘ ਤੇ ਚੱਲ ਰਹੇ ਹਨ ।
View this post on Instagram