Raju Srivastava funny video on 'Heart Attack': ਕਾਮੇਡੀ ਕਿੰਗ ਰਾਜੂ ਸ਼੍ਰੀਵਾਸਤਵ ਦਾ ਦਿਹਾਂਤ ਉਨ੍ਹਾਂ ਦੇ ਪਰਿਵਾਰ ਅਤੇ ਚਾਹੁਣ ਵਾਲੀਆਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਰਾਜੂ ਸ਼੍ਰੀਵਾਸਤਵ ਨੂੰ ਜਿਮ 'ਚ ਵਰਕਆਊਟ ਕਰਦੇ ਸਮੇਂ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਹਸਪਤਾਲ 'ਚ ਭਰਤੀ ਰਹੇ। 42 ਦਿਨਾਂ ਤੋਂ ਜ਼ਿੰਦਗੀ ਤੇ ਮੌਤ ਦੀ ਜੰਗ ਲੜਦੇ ਹੋਏ ਆਖ਼ਿਰਕਾਰ ਰਾਜੂ ਸ਼੍ਰੀਵਾਸਤਵ ਜ਼ਿੰਦਗੀ ਦੀ ਜੰਗ ਹਾਰ ਗਏ।
Image Source: Twitter
'ਹਾਰਟ ਅਟੈਕ' 'ਤੇ ਫਨੀ ਵੀਡੀਓ ਬਣਾ ਕੇ ਲੋਕਾਂ ਨੂੰ ਹਸਾਉਣ ਵਾਲੇ ਰਾਜੂ ਸ਼੍ਰੀਵਾਸਤਵ ਅੱਜ ਇਸੇ ਬਿਮਾਰੀ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਗਏ। ਰਾਜੂ ਸ਼੍ਰੀਵਾਸਤਵ, ਜੋ ਅੱਜ ਸਾਡੇ ਵਿੱਚ ਨਹੀਂ ਹਨ, ਆਪਣੀ ਜ਼ਿੰਦਗੀ ਬਾਰੇ ਬਹੁਤ ਹੀ ਜੀਵੰਤ ਸੋਚ ਰੱਖਦੇ ਸਨ ਅਤੇ ਉਹ ਮੌਤ ਨਾਲ ਸਬੰਧਤ ਆਪਣੇ ਚੁਟਕਲਿਆਂ ਰਾਹੀਂ ਲੋਕਾਂ ਨੂੰ ਹਸਾਉਂਦੇ ਸਨ।
ਫਿਲਮਾਂ ਤੋਂ ਰਾਜਨੀਤੀ ਤੱਕ ਅਤੇ ਟੀਵੀ ਤੋਂ ਅਵਾਰਡ ਸ਼ੋਅ ਤੱਕ, ਅਜਿਹੀ ਕੋਈ ਥਾਂ ਨਹੀਂ ਹੈ ਜਿਥੇ ਰਾਜੂ ਸ਼੍ਰੀਵਾਸਤਵ ਨੇ ਆਪਣੀ ਕਾਮੇਡੀ ਦਾ ਜਾਦੂ ਨਹੀਂ ਚਲਾਇਆ। ਰਾਜੂ ਸ਼੍ਰੀਵਾਸਤਵ ਵੀ ਸਮੇਂ ਦੇ ਨਾਲ ਯੂਟਿਊਬ 'ਤੇ ਐਕਟਿਵ ਹੋ ਗਏ ਸਨ ਅਤੇ ਉਨ੍ਹਾਂ ਨੇ ਆਪਣੇ ਨਾਂ 'ਤੇ ਯੂਟਿਊਬ ਚੈਨਲ ਬਣਾਇਆ ਸੀ, ਜਿਸ 'ਤੇ ਉਹ ਹਰ ਰੋਜ਼ ਆਪਣੀਆਂ ਵੀਡੀਓਜ਼ ਪੋਸਟ ਕਰਦੇ ਸਨ।
Image Source : Instagram
ਰਾਜੂ ਸ਼੍ਰੀਵਾਸਤਵ ਨੇ ਰਣਵੀਰ ਸਿੰਘ ਦੇ ਬੋਲਡ ਫੋਟੋਸ਼ੂਟ ਤੋਂ ਬਾਅਦ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਬਾਲੀਵੁੱਡ ਅਤੇ ਹੋਰ ਇੰਡਸਟਰੀਜ਼ ਦੀ ਗੱਲ ਕਰਦੇ ਹੋਏ ਕਾਮੇਡੀ ਕੀਤੀ ਸੀ। ਇਸ ਕਾਮੇਡੀ ਵੀਡੀਓ 'ਚ ਰਾਜੂ ਸ਼੍ਰੀਵਾਸਤਵ ਨੇ ਦੱਸਿਆ ਕਿ ਜਿਸ ਤਰ੍ਹਾਂ ਅੱਜ ਖੁਦਾਈ 'ਚ ਕਈ ਤਰ੍ਹਾਂ ਦੀਆਂ ਚੀਜ਼ਾਂ ਨਿਕਲਦੀਆਂ ਹਨ, ਉਸੇ ਤਰ੍ਹਾਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਦੋਂ ਖੁਦਾਈ ਕੀਤੀ ਜਾਵੇਗੀ ਤਾਂ ਉਸ 'ਚ ਲੋਕਾਂ ਦੇ ਕੰਕਾਲ ਨਿਕਲਣਗੇ।
ਹਾਰਟ ਅਟੈਕ 'ਤੇ ਵੀਡੀਓ ਬਣਾ ਲੋਕਾਂ ਨੂੰ ਹਸਾਇਆ
ਰਾਜੂ ਸ਼੍ਰੀਵਾਸਤਵ ਨੇ ਹਾਰਟ ਅਟੈਕ ਉੱਤੇ ਵੀ ਇੱਕ ਵੀਡੀਓ ਬਣਾ ਕੇ ਲੋਕਾਂ ਨੂੰ ਹਸਾਇਆ ਸੀ। ਆਪਣੀ ਵੀਡੀਓ ਦੇ ਵਿੱਚ ਰਾਜੂ ਸ਼੍ਰੀਵਾਸਤਵ ਨੇ ਦੱਸਿਆ ਕਿ ਜਦੋਂ ਉਸ ਦੌਰ ਦਾ ਪੁਰਾਤੱਤਵ ਵਿਭਾਗ ਖੁਦਾਈ ਕਰੇਗਾ ਤਾਂ ਇੱਕ ਥਾਂ 'ਤੇ ਕਈ ਪਿੰਜਰ ਮਿਲਣਗੇ, ਜੋ ਇੱਕ ਥਾਂ 'ਤੇ ਹੱਥ ਖੜ੍ਹੇ ਕਰ ਕੇ ਖੜ੍ਹੇ ਹੋਣਗੇ। ਲੋਕ ਆਪਸ ਵਿੱਚ ਗੱਲਾਂ ਕਰਨਗੇ ਅਤੇ ਕਹਿਣਗੇ ਕਿ ਸ਼ਾਇਦ ਇਹ ਲੋਕ ਉਸ ਸਮੇਂ ਜਲੂਸ ਵਿੱਚ ਜਾ ਰਹੇ ਹੋਣਗੇ, ਨਾਅਰੇਬਾਜ਼ੀ ਕਰਦੇ ਹੋਏ ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੋਵੇਗਾ ਅਤੇ ਇਸ ਤਰ੍ਹਾਂ ਦਬਕੇ ਰਹਿ ਗਏ ਹੋਣਗੇ।
Image Source : Instagram
ਹੋਰ ਪੜ੍ਹੋ: ਰਿੱਚਾ ਚੱਢਾ ਤੇ ਅਲੀ ਫਜ਼ਲ ਦਾ ਵੈਡਿੰਗ ਕਾਰਡ ਹੋਇਆ ਵਾਇਰਲ, ਬੇਹੱਦ ਯੂਨਿਕ ਹੈ ਇਸ ਜੋੜੀ ਦੇ ਵਿਆਹ ਦਾ ਕਾਰਡ
ਇਸ ਵੀਡੀਓ 'ਤੇ ਰਾਜੂ ਸ਼੍ਰੀਵਾਸਤਵ ਨੂੰ ਕਾਫੀ ਵਿਊਜ਼ ਮਿਲੇ ਹਨ, ਪਰ ਉਨ੍ਹਾਂ ਨੇ ਹਰ ਸੰਭਵ ਤਰੀਕੇ ਨਾਲ ਲੋਕਾਂ ਨੂੰ ਹਸਾਉਣ ਦੀ ਕੋਸ਼ਿਸ਼ ਕੀਤੀ। ਅੱਜ ਸਭ ਨੂੰ ਹਸਾਉਣ ਵਾਲੇ ਰਾਜੂ ਸ਼੍ਰੀਵਾਸਤਵ ਸਭ ਨੂੰ ਰੁਵਾ ਕੇ ਚੱਲੇ ਗਏ। ਉਨ੍ਹਾਂ ਦੇ ਜਾਣ ਨਾਲ ਬਾਲੀਵੁੱਡ ਜਗਤ ਨੂੰ ਵੱਡਾ ਘਾਟਾ ਪਿਆ ਹੈ।