ਰਾਜੂ ਸ਼੍ਰੀਵਾਸਤਵ ਦੀ ਸਿਹਤ 'ਚ ਹੋਇਆ ਸੁਧਾਰ, ਪਰਸਨਲ ਸੈਕਰੇਟਰੀ ਗਰਵਿਤ ਨਾਰੰਗ ਨੇ ਜਾਰੀ ਕੀਤਾ ਰਾਜੂ ਦਾ ਹੈਲਥ ਅਪਡੇਟ

By  Pushp Raj August 16th 2022 11:28 AM -- Updated: August 16th 2022 11:29 AM

Raju Srivastava Health Update: ਬਾਲੀਵੁੱਡ ਦੇ ਮਸ਼ਹੂਰ ਕਾਮੇਡੀ ਕਲਾਕਾਰ ਰਾਜੂ ਸ਼੍ਰੀਵਾਸਤਵ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖਲ ਹਨ। ਇਥੋਂ ਲਗਾਤਾਰ ਡਾਕਟਰਾਂ ਦੀ ਨਿਗਰਾਨੀ ਵਿੱਚ ਉਨ੍ਹਾਂ ਦਾ ਇਲਾਜ ਜਾਰੀ ਹੈ। ਬੀਤੇ ਦਿਨੀਂ ਰਾਜੂ ਨੂੰ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹੁਣ ਰਾਜੂ ਸ਼੍ਰੀਵਾਸਤਵ ਪਰਸਨਲ ਸੈਕਰੇਟਰੀ ਗਰਵਿਤ ਨਾਰੰਗ ਨੇ ਉਨ੍ਹਾਂ ਦਾ ਹੈਲਥ ਅਪਡੇਟ ਜਾਰੀ ਕੀਤਾ ਹੈ।

Image Source: Twitter

ਦੱਸ ਦਈਏ ਕਿ ਕਿ ਰਾਜੂ ਸ਼੍ਰੀਵਾਸਤਵ 10 ਅਗਸਤ ਨੂੰ ਜਿਮ 'ਚ ਕਸਰਤ ਕਰਦੇ ਸਮੇਂ ਅਚਾਨਕ ਬੇਹੋਸ਼ ਹੋ ਕੇ ਡਿੱਗ ਗਏ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਰਾਜੂ ਦੇ ਨਜ਼ਦੀਕੀ ਤੇ ਉਨ੍ਹਾਂ ਨੇ ਪਰਸਨਲ ਸੈਕਰੇਟਰੀ ਗਰਵਿਤ ਨਾਰੰਗ ਨੇ ਫੈਨਜ਼ ਨਾਲ ਉਨ੍ਹਾਂ ਦਾ ਹੈਲਥ ਅਪਡੇਟ ਸ਼ੇਅਰ ਕੀਤਾ ਹੈ। ਗਰਵਿਤ ਨਾਰੰਗ ਨੇ ਦੱਸਿਆ ਕਿ ਰਾਜੂ ਸ਼੍ਰੀਵਾਸਤਵ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੀ ਤਬੀਅਤ ਪਹਿਲਾਂ ਨਾਲੋਂ ਬਿਹਤਰ ਹੈ।

ਕਾਨਪੁਰ ਤੋਂ ਮੁੰਬਈ ਮਾਇਆਨਗਰੀ 'ਚ ਆਪਣੀ ਪ੍ਰਤਿਭਾ ਦੇ ਦਮ 'ਤੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਰਾਜੂ ਸ਼੍ਰੀਵਾਸਤਵ ਇਨ੍ਹੀਂ ਦਿਨੀਂ ਹਸਪਤਾਲ 'ਚ ਦਾਖਲ ਹਨ ਅਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। 10 ਅਗਸਤ ਦੀ ਸਵੇਰ ਨੂੰ ਜਿੰਮ ਵਿੱਚ ਵਰਕਆਊਟ ਕਰਦੇ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਏਮਜ਼ ਵਿੱਚ ਭਰਤੀ ਕਰਵਾਇਆ ਗਿਆ। ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਿਮਾਗੀ ਨੁਕਸਾਨ ਹੋਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਅਜੇ ਤੱਕ ਹੋਸ਼ ਨਹੀਂ ਆਇਆ। ਹਾਲਾਂਕਿ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।

Image Source: Twitter

ਮੀਡੀਆ ਰਿਪੋਰਟਾਂ ਮੁਤਾਬਕ ਹਾਲ ਹੀ 'ਚ ਰਾਜੂ ਸ਼੍ਰੀਵਾਸਤਵ ਦੀ ਐਮਆਰਆਈ ਰਿਪੋਰਟ ਵੀ ਸਾਹਮਣੇ ਆਈ ਸੀ। ਇਸ ਵਿੱਚ ਡਾਕਟਰਾਂ ਨੂੰ ਇੱਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਰਿਪੋਰਟ 'ਚ ਰਾਜੂ ਦੇ ਸਿਰ ਦੇ ਉਪਰਲੇ ਹਿੱਸੇ 'ਤੇ ਕੁਝ ਧੱਬੇ ਪਾਏ ਗਏ, ਜਿਨ੍ਹਾਂ ਨੂੰ ਡਾਕਟਰਾਂ ਨੇ ਅੰਦਰੂਨੀ ਸੱਟ ਦੱਸਿਆ ਹੈ। ਜਾਂਚ ਟੀਮ ਦਾ ਕਹਿਣਾ ਹੈ ਕਿ ਕਾਮੇਡੀਅਨ ਦੇ ਦਿਮਾਗ ਨੂੰ ਆਕਸੀਜਨ ਦੀ ਸਪਲਾਈ ਨਹੀਂ ਹੋ ਰਹੀ ਹੈ। ਜਿਸ ਕਾਰਨ ਉਹ ਅਜੇ ਤੱਕ ਹੋਸ਼ ਵਿੱਚ ਨਹੀਂ ਆ ਸਕੇ ਹਨ।

Image Source: Twitter

ਹੋਰ ਪੜ੍ਹੋ: ਮਸ਼ਹੂਰ ਫ਼ਿਲਮ ਕ੍ਰੀਟਿਕ ਕੌਸ਼ਿਕ LM ਦਾ 35 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਨਾਲ ਹੋਇਆ ਦਿਹਾਂਤ, ਅਦਾਕਾਰਾਂ ਨੇ ਪ੍ਰਗਟਾਇਆ ਸੋਗ

ਦੱਸਿਆ  ਜਾ ਰਿਹਾ ਹੈ ਕਿ ਰਾਜੂ ਨੂੰ ਹੋਸ਼ 'ਚ ਆਉਣ 'ਚ ਇਕ ਤੋਂ ਦੋ ਹਫਤੇ ਦਾ ਸਮਾਂ ਲੱਗ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰ 'ਚ ਸੱਟ ਲੱਗਣ ਦਾ ਕਾਰਨ ਕੋਈ ਸੱਟ ਨਹੀਂ ਬਲਕਿ ਜਿਮ 'ਚ ਬੇਹੋਸ਼ ਹੋ ਕੇ ਡਿੱਗਣ 'ਤੇ ਕਰੀਬ 25 ਮਿੰਟ ਤੱਕ ਆਕਸੀਜਨ ਦੀ ਸਪਲਾਈ ਬੰਦ ਹੋਣ ਕਾਰਨ ਦੱਸਿਆ ਜਾ ਰਿਹਾ ਹੈ।

Related Post