ਰਾਜਪਾਲ ਯਾਦਵ ਨੇ 50 ਸਾਲ ਦੀ ਉਮਰ ਵਿੱਚ ਆਪਣਾ ਨਾਂਅ ਬਦਲ ਲਿਆ ਹੈ ।ਹੁਣ ਉਹਨਾਂ ਦਾ ਨਾਂਅ ਰਾਜਪਾਲ ਯਾਦਵ ਦੀ ਥਾਂ ਤੇ ਰਾਜਪਾਲ ਨੌਰੰਗ ਯਾਦਵ ਹੋਵੇਗਾ। ਇੱਕ ਇੰਟਰਵਿਊ ਵਿੱਚ ਗੱਲਬਾਤ ਕਰਦੇ ਹੋਏ ਰਾਜਪਾਲ ਯਾਦਵ ਨੇ ਦੱਸਿਆ ਕਿ ਉਸਨੇ ਆਪਣਾ ਨਾਮ ਬਦਲ ਦਿੱਤਾ ਹੈ। ਹੁਣ ਉਸ ਨੇ ਆਪਣੇ ਪਿਤਾ ਦਾ ਨਾਮ ਵੀ ਆਪਣੇ ਨਾਮ ਨਾਲ ਜੋੜ ਦਿੱਤਾ ਹੈ ।
ਹੋਰ ਪੜ੍ਹੋ :
ਦਿਲੀਪ ਕੁਮਾਰ ਦੀਆਂ ਅੰਤਿਮ ਰਸਮਾਂ ‘ਚ ਸ਼ਾਮਿਲ ਹੋਈਆਂ ਬਾਲੀਵੁੱਡ ਦੀਆਂ ਕਈ ਹਸਤੀਆਂ
ਉਸਨੇ ਗੱਲਬਾਤ ਦੌਰਾਨ ਕਿਹਾ ਕਿ, ‘ਮੇਰੇ ਪਾਸਪੋਰਟ ਵਿਚ ਮੇਰੇ ਪਿਤਾ ਦਾ ਨਾਮ ਹਮੇਸ਼ਾਂ ਰਿਹਾ ਹੈ, ਇਕੋ ਇਕ ਗੱਲ ਇਹ ਹੈ ਕਿ ਹੁਣ ਇਹ ਪਰਦੇ’ ਤੇ ਵੀ ਦਿਖਾਈ ਦੇਵੇਗਾ। ਫਿਲਮ ‘ਫਾਦਰ ਆਨ ਸੇਲ’ ਵਿੱਚ ਮੇਰਾ ਪੂਰਾ ਨਾਮ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚੇਗਾ’ ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਰਾਜਪਾਲ ਯਾਦਵ ਜਲਦੀ ਹੀ ਫਿਲਮ ‘ਹੰਗਾਮਾ 2’ ‘ਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਪਰੇਸ਼ ਰਾਵਲ, ਸ਼ਿਲਪਾ ਸ਼ੈੱਟੀ, ਮੀਜਾਨ ਜਾਫਰੀ ਅਤੇ ਪ੍ਰਣਿਤਾ ਸੁਭਾਸ਼ ਵੀ ਹੋਣਗੇ।
View this post on Instagram
A post shared by Rajpal Naurang Yadav (@rajpalofficial)