ਰਾਜਕੁਮਾਰ ਰਾਓ ਦੀ ਲਾੜੀ ਪੱਤਰਲੇਖਾ ਨੇ ਨਹੀਂ ਲਗਾਈ ਸੀ ਸ਼ਗਨਾਂ ਦੀ ਮਹਿੰਦੀ, ਇਹ ਹੈ ਵੱਡੀ ਵਜ੍ਹਾ
Rupinder Kaler
November 17th 2021 11:38 AM --
Updated:
November 17th 2021 12:07 PM
ਰਾਜਕੁਮਾਰ ਰਾਓ (rajkummar-rao) ਆਪਣੀ ਗਰਲਫ਼੍ਰੈਂਡ ਪੱਤਰਲੇਖਾ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਵਿਆਹ ਤੋਂ ਤੁਰੰਤ ਬਾਅਦ ਹੀ ਦੋਵਾਂ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਰਾਜਕੁਮਾਰ (rajkummar-rao) ਅਤੇ ਉਨ੍ਹਾਂ ਦੀ ਪਤਨੀ ਪੱਤਰਲੇਖਾ ਬਹੁਤ ਹੀ ਸੋਹਣੇ ਨਜ਼ਰ ਆ ਰਹੇ ਹਨ। ਰਾਜਕੁਮਾਰ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਲਿਖਿਆ, 'ਆਖਿਰਕਾਰ 11 ਸਾਲ ਦੇ ਪਿਆਰ, ਰੋਮਾਂਸ, ਦੋਸਤੀ ਅਤੇ ਮਸਤੀ ਤੋਂ ਬਾਅਦ ਅੱਜ ਮੈਂ ਆਪਣੀ ਹਰ ਚੀਜ਼ ਨਾਲ ਵਿਆਹ ਕਰ ਲਿਆ...ਮੇਰੀ ਆਤਮਾ, ਮੇਰੀ ਸਭ ਤੋਂ ਵਧੀਆ ਦੋਸਤ, ਮੇਰਾ ਪਰਿਵਾਰ।