ਰਾਜਕੁਮਾਰ ਰਾਓ ਨੇ 'ਬਧਾਈ ਦੋ' ਗੀਤ 'ਤੇ ਪਤਨੀ ਪੱਤਰਲੇਖਾ ਨਾਲ ਕੀਤਾ ਮਜ਼ੇਦਾਰ ਡਾਂਸ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਵੀਡੀਓ

ਬਾਲੀਵੁੱਡ ਐਕਟਰ ਰਾਜਕੁਮਾਰ ਰਾਓ ਜੋ ਕਿ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ Badhaai Do ਨੂੰ ਲੈ ਕੇ ਖੂਬ ਸੁਰਖੀਆਂ 'ਚ ਬਣੇ ਹੋਏ ਨੇ। ਫ਼ਿਲਮ ਦਾ ਟ੍ਰੇਲਰ ਤੇ ਟਾਈਟਲ ਟਰੈਕ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਰਾਜਕੁਮਾਰ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਨੇ। ਰਾਜਕੁਮਾਰ ਅਕਸਰ ਆਪਣੀਆਂ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ਉੱਤੇ ਰਾਜਕੁਮਾਰ ਤੇ ਪੱਤਰਲੇਖਾ Patralekhaa ਦਾ ਨਵਾਂ ਵੀਡੀਓ ਖੂਬ ਸ਼ੇਅਰ ਹੋ ਰਿਹਾ ਹੈ।
ਹੋਰ ਪੜ੍ਹੋ : ਮੌਨੀ ਰਾਏ ਦੇ ਗ੍ਰਹਿ ਪ੍ਰਵੇਸ਼ ਦਾ ਵੀਡੀਓ ਆਇਆ ਸਾਹਮਣੇ, ਲਾਲ ਰੰਗ ਦੀ ਸਾੜ੍ਹੀ ‘ਚ ਬੇਹੱਦ ਖ਼ੂਬਸੂਰਤ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ
ਇਸ ਵੀਡੀਓ 'ਚ ਉਹ ਆਪਣੀ ਪਤਨੀ ਪੱਤਰਲੇਖਾ ਦੇ ਨਾਲ ਨਜ਼ਰ ਆ ਰਹੇ ਨੇ। ਇਸ ਵੀਡੀਓ 'ਚ ਰਾਜਕੁਮਾਰ ਰਾਓ ਆਪਣੀ ਪਤਨੀ ਪੱਤਰਲੇਖਾ ਨਾਲ ਆਪਣੀ ਆਉਣ ਵਾਲੀ ਫਿਲਮ 'ਬਧਾਈ ਦੋ' ਦੇ ਟਾਈਟਲ ਟਰੈਕ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ 'ਤੇ ਦੋਵੇਂ ਜਿਸ ਮਸਤੀ 'ਚ ਡਾਂਸ ਕਰ ਰਹੇ ਹਨ, ਉਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਹੁਣ ਤੱਕ ਇਸ ਵੀਡੀਓ ਉੱਤੇ ਚਾਰ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ। ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਦੋਵਾਂ ਦੀ ਤਾਰੀਫ ਕਰ ਰਹੇ ਹਨ।
ਵੀਡੀਓ ਸ਼ੇਅਰ ਕਰਦੇ ਹੋਏ ਰਾਜਕੁਮਾਰ ਨੇ ਇਸ ਦੇ ਕੈਪਸ਼ਨ 'ਚ ਲਿਖਿਆ, ''ਪੱਤਰਲੇਖਾ ਦੇ ਨਾਲ ਬਧਾਈ ਦੋ ਚੈਲੇਂਜ (#BadhaaiDoChallenge )'' । ਦੱਸ ਦਈਏ ਪਿਛਲੇ ਸਾਲ ਹੀ ਪੱਤਰਲੇਖਾ ਤੇ ਰਾਜਕੁਮਾਰ ਰਾਓ ਵਿਆਹ ਦੇ ਬੰਧਨ ਚ ਬੱਝੇ ਸਨ। ਦੋਵਾਂ ਦਾ ਵਿਆਹ ਦਾ ਫੰਕਸ਼ਨ ਮੁੰਬਈ ਤੋਂ ਦੂਰ ਚੰਡੀਗੜ੍ਹ ‘ਚ ਹੋਇਆ ਸੀ। ਜੇ ਗੱਲ ਕਰੀਏ ਬਧਾਈ ਦੋ ਫ਼ਿਲਮ ਦੀ ਤਾਂ ਇਹ ਫ਼ਿਲਮ 11 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਰਾਜਕੁਮਾਰ ਰਾਓ ਤੇ ਭੂਮੀ ਪੇਡਨੇਕਰ ਨਜ਼ਰ ਆਉਣਗੇ।
View this post on Instagram