‘ਹਮ ਦੋ ਹਮਾਰੇ ਦੋ’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਮਾਪਿਆਂ ਨੂੰ ਗੋਦ ਲੈਣ ਲਈ ਰਾਜਕੁਮਾਰ ਰਾਓ ਦੇਖੋ ਕਿਵੇਂ ਵੇਲ ਰਹੇ ਨੇ ਪਾਪੜ

Hum Do Hamare Do - Trailer : ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ (Rajkummar Rao) ਅਤੇ ਕ੍ਰਿਤੀ ਸੈਨਨ (Kriti Sanon) ਦੀ ਜੋੜੀ 'ਬਰੇਲੀ ਕੀ ਬਰਫੀ' ਤੋਂ ਬਾਅਦ ਇੱਕ ਵਾਰ ਫਿਰ ਧਮਾਲ ਮਚਾਉਣ ਲਈ ਤਿਆਰ ਹੈ। ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਹਮ ਦੋ ਹਮਾਰੇ ਦੋ' ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ । ਟ੍ਰੇਲਰ ਤੋਂ ਸਾਫ ਪਤਾ ਚੱਲ ਰਿਹਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਦਾ ਬਹੁਤ ਮਨੋਰੰਜਨ ਕਰਨ ਵਾਲੀ ਹੈ। ਜੀ ਹਾਂ ਟ੍ਰੇਲਰ ਨੂੰ 'ਯੇ ਦੀਵਾਲੀ ਫੈਮਿਲੀਵਾਲੀ' ਟੈਗਲਾਈਨ ਨਾਲ ਰਿਲੀਜ਼ ਕੀਤਾ ਹੈ।
image source-youtube
‘ਹਮ ਦੋ ਹਮਾਰ ਦੋ’ (Hum Do Hamare Do) ਦੇ ਟ੍ਰੇਲਰ ‘ਚ ਦੇਖਣ ਨੂੰ ਮਿਲ ਰਿਹਾ ਹੈ ਕਿ ਕ੍ਰਿਤੀ ਸੈਨਨ ਦੀ ਖੁਹਾਇਸ਼ ਹੈ ਕਿ ਵਿਆਹ ਉਸ ਨਾਲ ਕਰਵਾਏਗੀ, ਜਿਸ ਦੀ ਪਿਆਰੀ ਜਿਹੀ ਫੈਮਿਲੀ ਤੇ ਇੱਕ ਪਿਆਰਾ ਜਿਹਾ ਡੌਗੀ ਹੋਵੇਗਾ। ਜੋ ਕ੍ਰਿਤੀ ਸੈਨਨ ਦੀ ਖੁਹਾਇਸ਼ ਨੂੰ ਪੂਰਾ ਕਰਨ ਲਈ ਰਾਜਕੁਮਾਰ ਰਾਓ ਆਪਣੇ ਲਈ ਮਾਪੇ ਲੱਭਦਾ ਹੈ।
image source-youtube
ਦੇਖੋ ਕਿਵੇਂ ਉਹ ਪਰੇਸ਼ ਰਾਵਲ, ਰਤਨਾ ਪਾਠਕ ਸ਼ਾਹ ਨੂੰ ਆਪਣੇ ਮਾਪੇ ਬਨਾਉਣ ਲਈ ਪਾਪੜ ਵੇਲਦੇ ਹੈ। ਅਪਾਰਸ਼ਕਤੀ ਖੁਰਾਨਾ ਜੋ ਰਾਜਕੁਮਾਰ ਰਾਓ ਦੇ ਮਿੱਤਰ ਦੇ ਰੂਪ ‘ਚ ਨਜ਼ਰ ਆ ਰਿਹਾ ਹੈ। ਅਭਿਸ਼ੇਕ ਜੈਨ ਵੱਲੋਂ ਨਿਰਦੇਸ਼ਿਤ ਅਤੇ ਦਿਨੇਸ਼ ਵਿਜਨ ਵੱਲੋਂ ਨਿਰਮਿਤ ਫ਼ਿਲਮ ਮੈਡੌਕ ਓਰੀਜਨਲ ਫ਼ਿਲਮ ਤੇ ਡਿਜ਼ਨੀ ਪਲੱਸ ਹੌਟਸਟਾਰ ’ਤੇ 29 ਅਕੂਤਬਰ ਨੂੰ ਰਿਲੀਜ਼ ਹੋਵੇਗੀ।