ਰਾਜਕੁਮਾਰ ਰਾਓ ਅਤੇ ਭੂਮੀ ਪੇਡਨੇਕਰ ਦੀ ਫ਼ਿਲਮ 'Badhaai Do' ਦਾ ਟ੍ਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਰਾਜਕੁਮਾਰ ਰਾਓ Rajkummar Rao ਅਤੇ ਭੂਮੀ ਪੇਡਨੇਕਰ ਸਟਾਰਰ Bhumi Pednekar ਫ਼ਿਲਮ 'ਬਧਾਈ ਦੋ' (Badhaai Do) ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜੀ ਹਾਂ ਪਹਿਲੀ ਵਾਰ ਹੈ ਜਦੋਂ ਰਾਜਕੁਮਾਰ ਤੇ ਭੂਮੀ ਇਕੱਠੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਹਰਸ਼ਵਰਧਨ ਕੁਲਕਰਨੀ ਦੁਆਰਾ ਨਿਰਦੇਸ਼ਿਤ, ਇਹ ਫ਼ਿਲਮ 2018 ਦੀ ਫ਼ਿਲਮ ਬਧਾਈ ਹੋ ਦਾ ਸੀਕਵਲ ਹੈ। ਹਾਲਾਂਕਿ ਦੋਵਾਂ ਫਿਲਮਾਂ ਦੀਆਂ ਕਹਾਣੀਆਂ ਪੂਰੀ ਤਰ੍ਹਾਂ ਵੱਖ-ਵੱਖ ਹਨ।
ਹੋਰ ਪੜ੍ਹੋ : ਗਾਇਕ ਜੌਰਡਨ ਸੰਧੂ ਨੇ ਸਾਂਝਾ ਕੀਤਾ ਖ਼ਾਸ ਨੋਟ, ਵਿਆਹ ‘ਚ ਆਉਣ ਦੇ ਲਈ ਸਾਰੇ ਕਲਾਕਾਰਾਂ ਦਾ ਕੀਤਾ ਦਿਲੋਂ ਧੰਨਵਾਦ
ਰਾਜਕੁਮਾਰ ਰਾਓ ਸਟਾਰਰ ਫ਼ਿਲਮ ਦੀ ਵਾਲੀ ਬਧਾਈ ਦੋ ਦੀ ਕਹਾਣੀ ਪੂਰੀ ਤਰ੍ਹਾਂ ਨਵੀਂ ਹੈ ਪਰ ਇਸ ਫ਼ਿਲਮ ਦੀ ਕਹਾਣੀ ਬੱਚੇ ਵਾਲੇ ਟਵਿਸਟ ਨੂੰ ਪੇਸ਼ ਕਰ ਰਹੀ ਹੈ। ਫ਼ਿਲਮ 'ਬਧਾਈ ਦੋ' ਦਾ ਟ੍ਰੇਲਰ (Badhaai Do Trailer) ਖੁਦ ਭੂਮੀ ਪੇਡਨੇਕਰ ਅਤੇ ਰਾਜਕੁਮਾਰ ਰਾਓ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ਵਾਰ ਫ਼ਿਲਮ ਦੀ ਕਹਾਣੀ ਇੱਕ ਗੇਅ ਲੜਕੇ ਅਤੇ ਇੱਕ ਲੈਸਬੀਅਨ ਕੁੜੀ ਦੀ ਹੈ। ਦੋਵੇਂ ਵਿਆਹ ਨੂੰ ਲੈ ਕੇ ਪਰਿਵਾਰ ਦੀ ਡਾਕਟਰੀ ਸਹਾਇਤਾ ਤੋਂ ਨਾਰਾਜ਼ ਹਨ, ਇਸ ਲਈ ਰਾਜਕੁਮਾਰ ਰਾਓ ਇੱਕ ਫੁੱਲ ਪਰੂਫ ਯੋਜਨਾ ਤਿਆਰ ਕਰਦਾ ਹੈ ਅਤੇ ਭੂਮੀ ਨੂੰ ਵਿਆਹ ਦਾ ਪ੍ਰਸਤਾਵ ਦਿੰਦਾ ਹੈ। ਰਾਜਕੁਮਾਰ ਭੂਮੀ ਨੂੰ ਸਮਝਾਉਂਦੇ ਹਨ ਕਿ ਦੋਵੇਂ ਵਿਆਹ ਤੋਂ ਬਾਅਦ ਰੂਮਮੇਟ ਦੇ ਤੌਰ 'ਤੇ ਰਹਿਣਗੇ ਅਤੇ ਇਸ ਨਾਲ ਉਨ੍ਹਾਂ ਦੇ ਪਰਿਵਾਰ ਦੀ ਵਿਆਹ ਦੀ ਚਿਕ-ਚਿਕ ਤੋਂ ਦੂਰ ਹੋ ਜਾਣਗੇ। ਭੂਮੀ ਵਿਆਹ ਲਈ ਰਾਜ਼ੀ ਹੋ ਜਾਂਦੀ ਹੈ ਪਰ ਵਿਆਹ ਤੋਂ ਬਾਅਦ ਅਸਲ ਸਮੱਸਿਆ ਸ਼ੁਰੂ ਹੁੰਦੀ ਹੈ। ਦੋਵਾਂ ਦੇ ਪਰਿਵਾਰਕ ਮੈਂਬਰ ਬੱਚੇ ਦੀ ਜ਼ਿੱਦ ਫੜ ਲੈਂਦੇ ਹਨ ਅਤੇ ਇੱਥੋਂ ਹੀ ਫ਼ਿਲਮ ਦੀ ਅਸਲ ਕਹਾਣੀ ਸ਼ੁਰੂ ਹੁੰਦੀ ਹੈ।
ਹੁਣ ਦੇਖਣਾ ਹੋਵੇਗਾ ਕਿ ਦੋਵੇਂ ਇਸ ਸਮੱਸਿਆ ਨਾਲ ਕਿਵੇਂ ਨਜਿੱਠਦੇ ਹਨ। ਭੂਮੀ ਪੇਡਨੇਕਰ ਅਤੇ ਰਾਜਕੁਮਾਰ ਰਾਓ ਦੀ ਅਦਾਕਾਰੀ ਦਮਦਾਰ ਹੈ । ਪਰ ਕੀ ਇਹ ਫ਼ਿਲਮ ਆਯੁਸ਼ਮਾਨ ਖੁਰਾਣਾ ਦੀ ਫ਼ਿਲਮ ਨੂੰ ਮਾਤ ਦੇ ਸਕੇਗੀ? ਇਹ ਦੇਖਣਾ ਦਿਲਚਸਪ ਹੋਵੇਗਾ। ਫ਼ਿਲਮ ਦੇ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਹ ਫ਼ਿਲਮ 11 ਫਰਵਰੀ ਨੂੰ ਰਿਲੀਜ਼ ਹੋਵੇਗੀ।