ਬਾਲੀਵੁੱਡ ਅਤੇ ਦੱਖਣ ਇੰਡਸਟਰੀ ਦੇ ਦਿੱਗਜ ਅਦਾਕਾਰ ਰਜਨੀਕਾਂਤ ਨੂੰ ਸਰਕਾਰ ਇਸ ਵਾਰ ਦਾਦਾ ਸਾਹਿਬ ਫਾਲਕੇ ਅਵਾਰਡ ਦੇਣ ਜਾ ਰਹੀ ਹੈ । ਇਸ ਦਾ ਆਫੀਸ਼ੀਅਲ ਐਲਾਨ ਪ੍ਰਕਾਸ਼ ਜਾਵੇਡਕਰ ਨੇ ਕੀਤਾ ਹੈ ।
। ਉਨ੍ਹਾਂ ਨੇ ਦੱਸਿਆ ਹੈ ਕਿ 51ਵਾਂ ਦਾਦਾ ਸਾਹਬ ਫਾਲਕੇ ਐਵਾਰਡ ਰਜਨੀਕਾਂਤ ਨੂੰ 3 ਮਈ ਨੂੰ ਦਿੱਤਾ ਜਾਵੇਗਾ। ਰਜਨੀਕਾਂਤ 71 ਸਾਲਾਂ ਦੇ ਹਨ।
ਹੋਰ ਪੜ੍ਹੋ : ਅਜੇ ਦੇਵਗਨ ਨੇ ਇੱਕ ਸ਼ਖਸ ਨੂੰ ਦਿੱਤੀ ਮਾਸਕ ਪਹਿਨਣ ਦੀ ਹਿਦਾਇਤ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ, “ਹੁਣ ਤੱਕ ਇਹ ਪੁਰਸਕਾਰ ਸਿਨੇਮਾ ਵਿੱਚ ਸ਼ਾਨਦਾਰ ਯੋਗਦਾਨ ਲਈ 50 ਹਸਤੀਆਂ ਨੂੰ ਦਿੱਤਾ ਜਾ ਚੁੱਕਾ ਹੈ।ਹੁਣ 51ਵਾਂ ਐਵਾਰਡ ਸੁਪਰਸਟਾਰ ਰਜਨੀਕਾਂਤ ਨੂੰ ਦਿੱਤਾ ਜਾਵੇਗਾ। ਰਜਨੀਕਾਂਤ ਦੇ ਇਸ ਪੁਰਸਕਾਰ ਲਈ ਚੁਣੇ ਜਾਣ ਨਾਲ ਦੇਸ਼ ਖੁਸ਼ ਹੋਵੇਗਾ।
ਸਾਊਥ ਸਿਨੇਮਾ ਦੇ ਮੇਗਾਸਟਾਰ ਰਜਨੀਕਾਂਤ ਨੇ ਆਪਣੀ ਐਕਟਿੰਗ ਨਾਲ ਦੇਸ਼-ਵਿਦੇਸ਼ ’ਚ ਖੂਬ ਨਾਂ ਕਮਾਇਆ ਹੈ।
ਉਨ੍ਹਾਂ ਦੀ ਹਿੰਦੀ ਤੇ ਦੱਖਣੀ ਭਾਸ਼ਾ ਦੀਆਂ ਅਜਿਹੀਆਂ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਨੂੰ ਇਤਿਹਾਸਕ ਮੰਨਿਆ ਜਾਂਦਾ ਹੈ।