ਰਾਜੇਸ਼ ਖੰਨਾ ਨੂੰ ਇਸ ਬੰਦੇ ਨੇ ਸਭ ਦੇ ਸਾਹਮਣੇ ਮਾਰਿਆ ਸੀ ਥੱਪੜ, ਕਿਹਾ ਸੀ ਸਟਾਰ ਹੋਵੇਗਾ ਆਪਣੇ ਘਰ

ਰਾਜੇਸ਼ ਖੰਨਾ ਨੂੰ ਬਾਲੀਵੁੱਡ ਦਾ ਪਹਿਲਾ ਸੂਪਰ ਸਟਾਰ ਕਿਹਾ ਜਾਂਦਾ ਹੈ । ਉਹਨਾਂ ਨੇ ਇੱਕ ਤੋਂ ਵੱਧ ਇੱਕ ਫ਼ਿਲਮਾਂ ਦਿੱਤੀਆਂ ਹਨ । ਉਹਨਾਂ ਦੀ ਅਦਾਕਾਰੀ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ । ਪਰ ਇੱਕ ਅਦਾਕਾਰ ਅਜਿਹਾ ਵੀ ਸੀ ਜਿਸ ਨੇ ਰਾਜੇਸ਼ ਖੰਨਾ ਨੂੰ ਸਭ ਦੇ ਸਾਹਮਣੇ ਥੱਪੜ ਮਾਰ ਦਿੱਤਾ ਸੀ । ਇਹ ਗੱਲ ਉਸ ਸਮੇਂ ਦੀ ਹੈ ਜਦੋਂ ਅਦਾਕਾਰ ਮਹਿਮੂਦ ਬਤੌਰ ਐਕਟਰ ਡਾਇਰੈਕਟਰ ਕੰਮ ਕਰ ਰਹੇ ਸਨ । ਉਹਨਾਂ ਨੇ ਆਪਣੀ ਫ਼ਿਲਮ ਜਨਤਾ ਹਵਲਦਾਰ ਲਈ ਰਾਜੇਸ਼ ਖੰਨਾ ਨੂੰ ਸਾਈਨ ਕੀਤਾ ਸੀ ।
https://www.instagram.com/p/CCxj8Vth8sP/
ਇਸ ਫ਼ਿਲਮ ਵਿੱਚ ੳੇੁਹਨਾਂ ਦੇ ਨਾਲ ਹੇਮਾ ਮਾਲਿਨੀ ਵੀ ਸੀ । ਫ਼ਿਲਮ ਦੀ ਸ਼ੂਟਿੰਗ ਮਹਿਮੂਦ ਦੇ ਫਾਰਮ ਹਾਊਸ ਤੇ ਚੱਲ ਰਹੀ ਸੀ ਇਸੇ ਦੌਰਾਨ ਮਹਿਮੂਦ ਦਾ ਬੇਟਾ ਆਇਆ ਤੇ ਰਾਜੇਸ਼ ਖੰਨਾ ਨੂੰ ਦੂਰੋਂ ਹੀ ਹੈਲੋ ਕਰਕੇ ਨਿਕਲ ਗਿਆ । ਰਾਜੇਸ਼ ਖੰਨਾ ਨੂੰ ਇਹ ਗੱਲ ਪਸੰਦ ਨਹੀਂ ਆਈ । ਇਸ ਘਟਨਾ ਤੋਂ ਬਾਅਦ ਰਾਜੇਸ਼ ਖੰਨਾ ਸੈੱਟ ਤੇ ਦੇਰ ਨਾਲ ਆਉਣ ਲੱਗੇ । ਜਿਸ ਵਜ੍ਹਾ ਕਰਕੇ ਸ਼ੂਟਿੰਗ ਤੇ ਪਰੇਸ਼ਾਨੀ ਆਉਣ ਲੱਗੀ ਸੀ ।
https://www.instagram.com/p/CBXUy9qhBZq/
ਮਹਿਮੂਦ ਨੂੰ ਕਈ ਘੰਟੇ ਰਾਜੇਸ਼ ਖੰਨਾ ਦਾ ਇੰਤਜ਼ਾਰ ਕਰਨਾ ਪਂੈਦਾ ਸੀ । ਇਸ ਸਭ ਤੋਂ ਪਰੇਸ਼ਾਨ ਹੋ ਕੇ ਮਹਿਮੂਦ ਨੇ ਰਾਜੇਸ਼ ਖੰਨਾ ਨੂੰ ਸਭ ਦੇ ਸਾਹਮਣੇ ਥੱਪੜ ਮਾਰ ਦਿੱਤਾ ਤੇ ਕਿਹਾ ਕਿ ਤੈਨੂੰ ਫ਼ਿਲਮ ਲਈ ਪੈਸਾ ਪੂਰਾ ਦਿੱਤਾ ਹੈ ਤੈਨੂੰ ਫ਼ਿਲਮ ਨੂੰ ਪੂਰਾ ਕਰਨਾ ਪਵੇਗਾ’ ਇਸ ਘਟਨਾ ਤੋਂ ਬਾਅਦ ਫ਼ਿਲਮ ਦੀ ਸ਼ੂਟਿੰਗ ਸਹੀ ਚੱਲੀ ।
https://www.instagram.com/p/B_CDTatBJQt/