ਰਾਜ ਰਣਜੋਧ 'ਟੌਮੀ' ਗੀਤ ਤੋਂ ਬਾਅਦ ਹੁਣ ਇਸ ਗੀਤ ਨਾਲ ਪਾਉਣ ਜਾ ਰਹੇ ਧੱਕ,ਪੀਟੀਸੀ ਪੰਜਾਬੀ 'ਤੇ ਹੋਵੇਗਾ ਪ੍ਰੀਮੀਅਰ
ਪੀਟੀਸੀ ਪੰਜਾਬੀ 'ਤੇ ਪ੍ਰਸਿੱਧ ਗਾਇਕ ਰਾਜ ਰਣਜੋਧ ਦਾ ਇੱਕ ਹੋਰ ਗੀਤ ਰਿਲੀਜ਼ ਹੋਣ ਜਾ ਰਿਹਾ ਹੈ । ਇਹ ਗੀਤ ਇੱਕ ਅਕਤੂਬਰ ਨੁੰ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਦੇ ਬੋਲ ਖੁਦ ਰਾਜ ਰਣਜੋਧ ਨੇ ਹੀ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਬਿੱਗ ਬਰਡ ਨੇ । ਗੀਤ ਦਾ ਵੀਡੀਓ ਸੁਕਰਨ ਪਾਠਕ ਨੇ ਤਿਆਰ ਕੀਤਾ ਹੈ ।
ਹੋਰ ਵੇਖੋ:ਗਾਇਕ ‘ਤੇ ਗੀਤਕਾਰ ਰਾਜ ਰਣਜੋਧ ਨੇ ਵਿਦੇਸ਼ ਦੀ ਧਰਤੀ ‘ਤੇ ਬਿਆਨ ਕੀਤਾ ਪੰਜਾਬ ਦਾ ਦਰਦ,ਸੁਣਨ ਵਾਲੇ ਹੋਏ ਭਾਵੁਕ
ptc punjabi
ਇਸ ਗੀਤ ਦਾ ਐਕਸਕਲਿਊਸਿਵ ਪ੍ਰੀਮੀਅਰ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੇਖ ਸਕਦੇ ਹੋ ।ਰਾਜ ਰਣਜੋਧ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲਿਰਿਸਿਸਟ ਦੇ ਤੌਰ 'ਤੇ ਕੀਤੀ ਸੀ ਪਰ ਹੁਣ ਉਹ ਗਾਇਕੀ ਦੇ ਖੇਤਰ 'ਚ ਆ ਚੁੱਕੇ ਨੇ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਗਾ ਚੁੱਕੇ ਨੇ ।
https://www.instagram.com/p/B2uPljBFAp9/
ਉਨ੍ਹਾਂ ਦਾ ਹਾਲ 'ਚ ਹੀ ਗੀਤ ਟੌਮੀ ਆਇਆ ਸੀ ਜੋ ਕਿ ਛੜਾ ਫ਼ਿਲਮ 'ਚ ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ 'ਤੇ ਫ਼ਿਲਮਾਇਆ ਗਿਆ ਸੀ ਅਤੇ ਇਸ ਗੀਤ ਨੇ ਸਰੋਤਿਆਂ ਦਾ ਦਿਲ ਜਿੱਤ ਲਿਆ ਸੀ ਅਤੇ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।