ਰਾਜ ਕੁੰਦਰਾ ਨੂੰ ਨਹੀਂ ਮਿਲੀ ਜ਼ਮਾਨਤ, ਸ਼ਿਲਪਾ ਸ਼ੈੱਟੀ ਤੋਂ ਵੀ ਕੀਤੀ ਗਈ ਪੁੱਛਗਿੱਛ
Shaminder
July 24th 2021 10:52 AM
ਅਸ਼ਲੀਲ ਫ਼ਿਲਮਾਂ ਦੇ ਕਥਿਤ ਨਿਰਮਾਣ ਅਤੇ ਉਨ੍ਹਾਂ ਨੂੰ ਕੁਝ ਐਪ ਦੇ ਜ਼ਰੀਏ ਪ੍ਰਸਾਰਿਤ ਕਰਨ ਨਾਲ ਜੁੜੇ ਮਾਮਲੇ ‘ਚ ਕਾਰੋਬਾਰੀ ਰਾਜ ਕੁੰਦਰਾ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਬੀਤੇ ਦਿਨ ਰਾਜ ਕੁੰਦਰਾ ਦੀ ਪਤਨੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਬਿਆਨ ਦਰਜ ਕੀਤੇ । ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ । ਸ਼ਿਲਪਾ ਸ਼ੈੱਟੀ ਦੇ ਬਿਆਨ ਦੇ ਸਮੇਂ ਹੀ ਜੁਹੂ ਸਥਿਤ ਉਨ੍ਹਾਂ ਦੇ ਘਰ ‘ਚ ਦਰਜ ਕੀਤੇ ਗਏ ।