
ਰਾਜ ਕੁੰਦਰਾ ਨੇ ਕੌਮਾਂਤਰੀ ਮਹਿਲਾ ਦਿਹਾੜੇ ‘ਤੇ ਆਪਣੀ ਪਤਨੀ ਸ਼ਿਲਪਾ ਸ਼ੈੱਟੀ ਨੂੰ ਵਧਾਈ ਦਿੱਤੀ ਹੈ । ਉਨ੍ਹਾਂ ਨੇ ਸ਼ਿਲਪਾ ਸ਼ੈੱਟੀ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸ਼ਿਲਪਾ ਸ਼ੈੱਟੀ ਗੀਤ ਦੇ ਜ਼ਰੀਏ ਪੁੱਛਦੀ ਨਜ਼ਰ ਆ ਰਹੀ ਹੈ ਕਿ ਉਹ ਏਨੇ ਦਿਨਾਂ ਬਾਅਦ ਮਿਲਿਆ ਹੈ, ਉਹ ਏਨੇ ਦਿਨ ਕਿੱਥੇ ਰਿਹਾ ਹੈ ਤੇ ਕੀ ਕਰਦਾ ਰਿਹਾ ਹੈ ।
Image From Raj Kundra’s Instagram
ਹੋਰ ਪੜ੍ਹੋ : ਸਰਦੂਲ ਸਿਕੰਦਰ ਦੀ ਅੰਤਿਮ ਅਰਦਾਸ ’ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਪਹੁੰਚ ਕੇ ਦਿੱਤੀ ਸ਼ਰਧਾਂਜਲੀ
Image From Raj Kundra’s Instagram
ਜਿਸ ਤੋਂ ਬਾਅਦ ਰਾਜ ਕੁੰਦਰਾ ਆਖਦੇ ਹਨ ਤੇਰਾ ਨਾਮ ਰੱਟਦਾ ਰਿਹਾ ਹਾਂ ਤੈਨੂੰ ਯਾਦ ਕਰਦਾ ਰਿਹਾ ਹਾਂ। ਜਿਸ ਤੋਂ ਬਾਅਦ ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।
Image From Raj Kundra’s Instagram
ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਸ਼ਿਲਪਾ ਦੇ ਲਈ ਇੱਕ ਪੋਸਟ ਵੀ ਲਿਖੀ ਹੈ ‘ਇਸ ਦਿਨ ‘ਤੇ ਮੇਰੀ ਇੱਕ ਛੋਟੀ ਜਿਹੀ ਬੇਨਤੀ ਹੈ। ਆਓ ਕਿਰਪਾ ਕਰਕੇ ਹਰ ਰੋਜ਼ ਸਤਿਕਾਰ ਅਤੇ ਬਰਾਬਰੀ ਦਾ ਜਸ਼ਨ ਮਨਾਓ।
View this post on Instagram
ਮੇਰਾ ਦਿਨ ਸ਼ੁਰੂ ਹੁੰਦਾ ਹੈ ਆਪਣੀ ਦੋਸਤੀ ਸ਼ਿਲਪਾ ਸ਼ੈੱਟੀ ਦਾ ਨਾਮ ਲੈਣ ਨਾਲ ਅਤੇ ਉਸ ਦਾ ਨਾਮ ਲੈਣ ਨਾਲ ਹੀ ਖਤਮ ਹੁੰਦਾ ਹੈ । ਉਹ ਇੱਕ ਮਜ਼ਬੂਤ, ਸਫਲ, ਸੁਤੰਤਰ ਅਤੇ ਸਭ ਵਧੀਆ ਰੋਲ ਮਾਡਲ ਹੈ’।