ਇਸ ਮੁਸ਼ਕਿਲ ਸਮੇਂ ਦੀ ਦਾਸਤਾਨ ਨੂੰ ਬਿਆਨ ਕਰ ਰਹੇ ਨੇ ਗੀਤਕਾਰ ਰਾਜ ਕਾਕੜਾ ਆਪਣੀ ਲਿਖਤ ਦੇ ਨਾਲ, ਦੇਖੋ ਵੀਡੀਓ

ਕੋਵਿਡ 19 ਜਿਸ ਨੇ ਭਾਰਤ ‘ਚ ਆਪਣਾ ਭਿਆਨਕ ਰੂਪ ਅਖਤਿਆਰ ਕਰ ਰੱਖਿਆ ਹੈ। ਚੱਲ ਰਹੇ ਹਲਾਤਾਂ ਨੇ ਕੇਂਦਰ ਸਰਕਾਰ ਦੀਆਂ ਨਾਕਮਾਈਆਂ ਦੀਆਂ ਪੋਲਾਂ ਵੀ ਖੋਲ ਕੇ ਰੱਖ ਦਿੱਤੀਆਂ ਨੇ। ਸਿਹਤ ਸੁਵਿਧਾਵਾਂ ਦੀਆਂ ਖ਼ਾਮੀਆਂ ਦੇ ਕਾਰਨ ਵੱਡੀ ਗਿਣਤੀ ‘ਚ ਲੋਕ ਮਰ ਰਹੇ ਨੇ। ਆਕਸੀਜਨ ਦੇ ਸਿਲੰਡਰਾਂ ਦੀ ਕਮੀ ਦੇ ਕਾਰਨ ਹੁਣ ਆਕਸੀਜਨ ਦੇ ਸਿਲੰਡਰ ਬਲੈਕ ਹੋ ਰਹੇ ਨੇ। ਇਨ੍ਹਾਂ ਹਲਾਤਾਂ ਨੂੰ ਗੀਤਕਾਰ ਤੇ ਗਾਇਕ ਰਾਜ ਕਾਕੜਾ ਨੇ ਆਪਣੀ ਕਲਮ ਦੇ ਰਾਹੀਂ ਬਾ-ਕਮਾਲ ਦੇ ਢੰਗ ਨਾਲ ਬਿਆਨ ਕੀਤਾ ਹੈ।
image credit:facebook.com/rajkakraofficial
ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਭਤੀਜੀ ਅੰਬਰ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਅਣਦੇਖੀ ਵੀਡੀਓ, ਕਿਹਾ- ‘ਚਾਚੂ ਕਰਦੇ ਨੇ ਬਹੁਤ ‘Miss’
ਗਾਇਕ ਤੇ ਲੇਖਕ ਰਾਜ ਕਾਕੜਾ ਨੇ ਆਪਣੀ ਕਵਿਤਾ 'ਇਨਸਾਨ'(Insaan) ਨੂੰ ਆਪਣੇ ਫੇਸਬੁੱਕ ਪੇਜ਼ ਉੱਤੇ ਪੋਸਟ ਕੀਤਾ ਹੈ। ਇਸ ਕਵਿਤਾ ਨੂੰ ਰਾਜ ਕਾਕੜਾ ਨੇ ਆਪਣੀ ਆਵਾਜ਼ ਦੇ ਨਾਲ ਪੇਸ਼ ਕੀਤਾ ਹੈ। ਇਨ੍ਹਾਂ ਬੋਲਾਂ ਦੇ ਰਾਹੀਂ ਉਨ੍ਹਾਂ ਨੇ ਏਨੀਂ ਦਿਨੀਂ ਦੇ ਚੱਲ ਰਹੇ ਹਲਾਤਾਂ ਨੂੰ ਬਿਆਨ ਕੀਤਾ ਹੈ। ਕਿਵੇਂ ਇਨਸਾਨ ਨੇ ਏਨੀ ਤਰੱਕੀ ਕਰ ਲਈ ਪਰ ਇਸ ਵਾਇਰਸ ਦੇ ਸਾਹਮਣੇ ਸਭ ਦੇ ਹੱਥ ਖੜ੍ਹੇ ਹੋ ਗਏ । ਲੋਕੀਂ ਇਸ ਮੁਸ਼ਕਿਲ ਸਮੇਂ ‘ਚ ਵੀ ਆਪਣਾ ਫਾਇਦਾ ਤੇ ਮੁਨਾਫਾ ਹੀ ਦੇਖ ਰਹੇ ਨੇ ਕਿਵੇਂ ਮੌਤ ਦੇ ਸਮਾਨ ਤੋਂ ਪੈਸੇ ਬਣਾ ਲਈਏ। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
image credit:facebook.com/rajkakraofficial
ਜੇ ਗੱਲ ਕਰੀਏ ਰਾਜ ਕਾਕੜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਗੀਤਕਾਰਾਂ ਤੇ ਗਾਇਕਾਂ ‘ਚੋਂ ਇੱਕ ਨੇ। ਉਨ੍ਹਾਂ ਦੇ ਲਿਖੇ ਗੀਤ ਕਾਈ ਨਾਮੀ ਗਾਇਕ ਗਾ ਚੁੱਕੇ ਨੇ। ਏਨੀਂ ਦਿਨੀਂ ਉਹ ਕਿਸਾਨੀ ਗੀਤਾਂ ਦੇ ਨਾਲ ਕਿਸਾਨੀ ਸੰਘਰਸ਼ ਨੂੰ ਆਪਣਾ ਸਮਰਥਨ ਦੇ ਰਹੇ ਨੇ।
ਇਸ ਲਿੰਕ ਤੇ ਕਲਿੱਕ ਕਰਕੇ ਵੀਡੀਓ ਨੂੰ ਦੇਖ ਸਕਦੇ ਹੋ- https://fb.watch/58GlbKVZqg/