ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਰਾਏ ਜੁਝਾਰ ਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ ‘JAGUAR’, ਦੇਖੋ ਵੀਡੀਓ
Lajwinder kaur
October 16th 2019 10:49 AM --
Updated:
October 16th 2019 11:20 AM
ਗਾਇਕ ਰਾਏ ਜੁਝਾਰ ਜੋ ਕਿ ਲੰਮੇ ਅਰਸੇ ਤੋਂ ਬਾਅਦ ਆਪਣਾ ਨਵਾਂ ਗੀਤ ਲੈ ਕੇ ਆਏ ਹਨ। ਜੀ ਹਾਂ ਉਹ ਨਵੇਂ ਗੀਤ ਜੈਗੁਆਰ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਏ ਹਨ। ਇਸ ਗਾਣੇ ‘ਚ ਰਾਏ ਜੁਝਾਰ ਦਾ ਸਾਥ ਦੇ ਰਹੇ ਨੇ ਸੁਰਾਂ ਦੀ ਮਾਲਿਕਾ ਗੁਰਲੇਜ਼ ਅਖ਼ਤਰ। ‘ਜੈਗੁਆਰ’ ਗਾਣਾ ਚੱਕਵੀਂ ਬੀਟ ਵਾਲਾ ਹੈ ਜਿਸ ਨੂੰ ਦੋਵਾਂ ਗਾਇਕਾਂ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਗਾਇਆ ਹੈ।
ਇਸ ਗੀਤ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ‘ਤੇ ਕੀਤਾ ਗਿਆ ਹੈ। ਇਸ ਗਾਣੇ ਦੇ ਬੋਲ ਗੁਰਵੈਲ ਔਲਖ (Gurvail Aulakh) ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ T Jay Tindi ਨੇ ਦਿੱਤਾ ਹੈ। ਇਸ ਗਾਣੇ ਦਾ ਵੀਡੀਓ ਹਾਰਦਿਕ ਜੋਸ਼ਨ (Hardik Joshan) ਵੱਲੋਂ ਸ਼ਾਨਦਾਰ ਤਿਆਰ ਕੀਤਾ ਗਿਆ ਹੈ। ਇਸ ਗਾਣੇ ਨੂੰ ਪੀਟੀਸੀ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।