Actress Dimpy Ganguly becomes mother again, gives birth to sonਅਦਾਕਾਰਾ ਅਤੇ ਬਿੱਗ ਬੌਸ ਸੀਜ਼ਨ 8 ਦੀ ਸਾਬਕਾ ਪ੍ਰਤੀਭਾਗੀ ਰਹੀ ਡਿੰਪੀ ਗਾਂਗੂਲੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਡਿੰਪੀ ਗਾਂਗੂਲੀ ਇੱਕ ਵਾਰ ਫਿਰ ਤੋਂ ਮਾਂ ਬਣਨ ਗਈ ਹੈ। ਉਸ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਜਿਸਦੀ ਜਾਣਕਾਰੀ ਖੁਦ ਆਪਣੇ ਇੰਸਟਾਗ੍ਰਾਮ ਅਕਾਂਊਟ ਉੱਤੇ ਪੋਸਟ ਪਾ ਕੇ ਦਿੱਤੀ ਹੈ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਫੀਮੇਲ ਫੈਨ ਦਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਗਾਇਕ ਨੂੰ ਕਿਹਾ- ‘ਰੋਟੀ ਬਨਾਉਣ ਲਈ ਰੱਖ ਲਏ’, ਦੇਖੋ ਵੀਡੀਓ
ਦੱਸ ਦਈਏ ਉਹ ਆਪਣੇ ਆਪਣੇ ਤੀਜੇ ਬੱਚੇ ਲਈ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਹੈ। ਉਨ੍ਹਾਂ ਨੇ ਆਪਣੇ ਮੈਟਰਨਿਟੀ ਸ਼ੂਟ ਦੀਆਂ ਕੁਝ ਝਲਕੀਆਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਸਨ। ਹੁਣ ਉਨ੍ਹਾਂ ਨੇ ਪੋਸਟ ਪਾ ਕੇ ਦੱਸਿਆ ਹੈ ਇੱਕ ਵਾਰ ਫਿਰ ਤੋਂ ਪਰਮਾਤਮਾ ਨੇ ਪੁੱਤਰ ਦੀ ਦਾਤ ਬਖ਼ਸ਼ੀ ਹੈ। ਹੁਣ ਉਹ ਇੱਕ ਧੀ ਅਤੇ ਦੋ ਪੁੱਤਰਾਂ ਦੀ ਮਾਂ ਹੈ।
ਉਨ੍ਹਾਂ ਨੇ ਲੰਬੀ ਚੌੜੀ ਪੋਸਟ ਪਾ ਕੇ ਦੱਸਿਆ ਹੈ ਕਿ ‘ਅਸੀਂ ਇਹ ਕੀਤਾ! ਇੱਕ ਪੂਰੀ ਤਰ੍ਹਾਂ ਕੁਦਰਤੀ ਗੈਰ-ਦਵਾਈਆਂ water birth! ਇਹ ਮੇਰੇ ਜੀਵਨ ਦਾ ਹੁਣ ਤੱਕ ਦਾ ਸਭ ਤੋਂ ਜਾਗ੍ਰਿਤ, ਸ਼ਕਤੀਕਰਨ ਪਰ ਨਿਮਰ ਅਤੇ ਚੁਣੌਤੀਪੂਰਨ ਅਨੁਭਵ ਸੀ…ਮੈਂ ਹੁਣ ਤੁਹਾਨੂੰ ਦੱਸ ਸਕਦੀ ਹਾਂ ਕਿ ਸਭ ਤੋਂ ਅਦਭੁੱਤ ਤੋਹਫ਼ਾ ਜੋ ਸਾਨੂੰ ਸਾਡੀਆਂ ਜ਼ਿੰਦਗੀਆਂ ਵਿੱਚ ਮਿਲਦਾ ਹੈ ਉਹ ਹੈ ਸਾਡੇ ਸਰੀਰ, ਜੇ ਤੁਸੀਂ ਆਪਣੇ ਸਰੀਰ 'ਤੇ ਭਰੋਸਾ ਕਰਦੇ ਹੋ, ਤਾਂ ਤੰਦਰੁਸਤ ਰਹਿਣ ਲਈ ਇਸ ਦਾ ਸਤਿਕਾਰ ਕਰੋ ਸਾਡੇ ਸਰੀਰ ਚਮਤਕਾਰ ਕਰ ਸਕਦਾ ਹੈ!’ ਪ੍ਰਸ਼ੰਸਕ ਡਿੰਪੀ ਨੂੰ ਬੱਚੇ ਦੇ ਜਨਮ ਨੂੰ ਲੈ ਕੇ ਵਧਾਈਆਂ ਦੇ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਫਿਰ ਤੋਂ ਮਾਂ ਬਣਨ ਦੇ ਅਨੁਭ ਨੂੰ ਸਾਂਝਾ ਕੀਤਾ ਹੈ। ਪ੍ਰਸ਼ੰਸਕ ਡਿੰਪੀ ਨੂੰ ਬੱਚੇ ਦੇ ਜਨਮ ਨੂੰ ਲੈ ਕੇ ਵਧਾਈਆਂ ਦੇ ਰਹੇ ਹਨ।
ਦੱਸ ਦਈਏ ਡਿੰਪੀ ਗਾਂਗੂਲੀ ਦਾ ਕਦੇ ਰਾਹੁਲ ਮਹਾਜਨ ਦੇ ਨਾਲ ਵੀ ਸਬੰਧ ਰਿਹਾ ਸੀ। ਉਹ ਰਾਹੁਲ ਮਹਾਜਨ ਦੀ ਐਕਸ ਵਾਇਫ ਰਹੀ ਹੈ। ਡਿੰਪੀ ਗਾਂਗੂਲੀ ਨੇ ਰਾਹੁਲ ਮਹਾਜਨ ਦੇ ਨਾਲ ਡਾਈਵੋਰਸ ਤੋਂ ਬਾਅਦ ਦੁਬਈ ‘ਚ ਰਹਿਣ ਵਾਲੇ ਆਪਣੇ ਦੋਸਤ ਅਤੇ ਬਿਜਨੇਸਮੈਨ ਰੋਹਿਤ ਰਾਏ ਨਾਲ ਵਿਆਹ ਕਰਵਾ ਲਿਆ ਸੀ । ਹੁਣ ਰੋਹਿਤ ਤੇ ਡਿੰਪੀ ਤਿੰਨ ਬੱਚਿਆਂ ਦੇ ਮਾਪੇ ਬਣ ਗਏ ਹਨ।
View this post on Instagram
A post shared by Dimpy (@dimpy_g)
View this post on Instagram
A post shared by Dimpy (@dimpy_g)