
ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ ਰਘਵੀਰ ਬੋਲੀ ਜਿਨ੍ਹਾਂ ਨੇ ਆਪਣੇ ਕਿਰਦਾਰਾਂ ਦੀ ਛਾਪ ਦਰਸ਼ਕਾਂ ਦੇ ਮਨਾਂ ਉੱਤੇ ਛੱਡ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਨੇ ਪਰ ਹਾਲ ਹੀ ‘ਚ ਉਹ ਰੱਬ ਦਾ ਰੇਡੀਓ 2, ਯਾਰਾ ਵੇ ਤੇ ਮੰਜੇ ਬਿਸਤਰੇ 2 ‘ਚ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਜਿਸਦੇ ਚੱਲਦੇ ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਇੱਕ ਹੋਰ ਖੁਸ਼ਖ਼ਬਰੀ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘My Next Step - Kaun Aa Yaar ? With Very Talented Writer & Now Director As Well Jass Grewal Veera . Produce By Villagers Film Studio... DOP Navneet Misser Sir’
View this post on Instagram
ਹੋੋਰ ਵੇਖੋ:ਕਰਣ ਦਿਓਲ ਬਣਾ ਰਹੇ ਨੇ ਆਪਣੇ ਆਪ ਨੂੰ ਦਾਦੇ ਧਰਮਿੰਦਰ ਤੇ ਪਿਓ ਸੰਨੀ ਦਿਓਲ ਵਾਂਗ ਫੌਲਾਦ, ਦੇਖੋ ਵੀਡੀਓ
ਜੀ ਹਾਂ ਉਹ ਕਹਾਣੀਕਾਰ ਤੋਂ ਡਾਇਰੈਕਟਰ ਬਣੇ ਜੱਸ ਗਰੇਵਾਲ ਦੀ ਆਉਣ ਵਾਲੀ ਫ਼ਿਲਮ ‘ਕੌਣ ਆ ਯਾਰ..?’ ‘ਚ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਵਿਲੇਜਰ ਫ਼ਿਲਮ ਸਟੂਡੀਓ ਦੇ ਬੈਨਰ ਹੇਠ ਬਣਾਇਆ ਜਾਵੇਗਾ। ਇਸ ਬੈਨਰ ਹੇਠ ਬੰਬੂਕਾਟ, ਗੁੱਡੀਆਂ ਪਟੋਲੇ ਵਰਗੀਆਂ ਫ਼ਿਲਮਾਂ ਬਣ ਚੁੱਕੀਆਂ ਹਨ, ਹੁਣ ਇਸੇ ਬੈਨਰ ਹੇਠ ‘ਕੌਣ ਆ ਯਾਰ’ ਬਣ ਰਹੀ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਜੱਸੀ ਗਿੱਲ ਤੇ ਵਾਮਿਕਾ ਗੱਬੀ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ। ਪ੍ਰਸ਼ੰਸਕਾਂ ‘ਚ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕਤਾ ਬਣ ਗਈ ਹੈ।
View this post on Instagram
ਜੇ ਗੱਲ ਕਰੀਏ ਰਘਵੀਰ ਬੋਲੀ ਦੇ ਵਰਕ ਫਰੰਟ ਦੀ ਤਾਂ ਉਹ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਫ਼ਿਲਮ ‘ਯਮਲਾ’ ‘ਚ ਨਜ਼ਰ ਆਉਣਗੇ।