ਰਘੁਬੀਰ ਯਾਦਵ ਦੀ ਪਤਨੀ ਨੇ ਅਦਾਕਾਰਾ ਨੰਦਿਤਾ ਦਾਸ ’ਤੇ ਲਗਾਏ ਗੰਦੇ ਇਲਜ਼ਾਮ …!

ਅਦਾਕਾਰ ਰਘੁਬੀਰ ਯਾਦਵ ਤੇ ਉੁਹਨਾਂ ਹੀ ਪਤਨੀ ਨੇ ਗੰਭੀਰ ਇਲਜ਼ਾਮ ਲਗਾਏ ਹਨ । ਦਰਅਸਲ ਰਘੁਬੀਰ ਤੇ ਉਹਨਾਂ ਦੀ ਪਤਨੀ ਪੂਰਨਿਮਾ ਨੇ ਹਾਲ ਹੀ ਵਿੱਚ ਅਦਾਲਤ ਵਿੱਚ ਤਲਾਕ ਦੀ ਅਰਜ਼ੀ ਦਾਖਿਲ ਕੀਤੀ ਹੈ ਤੇ ਉਸ ਨੇ ਰਘੁਬੀਰ ਤੇ ਉਸ ਦੇ ਕਿਸੇ ਨਾਲ ਨਜ਼ਾਇਜ ਸਬੰਧ ਹੋਣ ਦੇ ਇਲਜ਼ਾਮ ਵੀ ਲਗਾਏ ਹਨ । ‘ਲਗਾਨ’ ਤੇ ‘ਪੀਪਲੀ ਲਾਈਵ’ ਵਰਗੀਆਂ ਫ਼ਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਉਣ ਵਾਲੇ ਰਘੁਬੀਰ ਦਾ 32 ਸਾਲ ਪੁਰਾਣਾ ਰਿਸ਼ਤਾ ਟੁੱਟਣ ਵਾਲਾ ਹੈ ।
ਪੂਰਨਿਮਾ ਨੇ ਅਦਾਲਤ ਵਿੱਚ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਰਘੁਬੀਰ ਐਕਟਰ ਸੰਜੇ ਮਿਸ਼ਰਾ ਦੀ ਪਤਨੀ ਰੋਸ਼ਨੀ ਅਚਰੇਜਾ ਦੇ ਨਾਲ ਹਾਲ ਹੀ ਵਿੱਚ ਰਹੇ ਹਨ । ਇੱਥੇ ਹੀ ਬਸ ਨਹੀ ਰਘੁਬੀਰ ਦਾ ਮਸ਼ਹੂਰ ਡਾਇਰੈਕਟਰ ਨੰਦਿਤਾ ਦਾਸ ਨਾਲ ਵੀ ਅਫੇਅਰ ਰਿਹਾ ਸੀ । ਅਦਾਲਤ ਵਿੱਚ ਪੂਰਨਿਮਾ ਨੇ ਕਿਹਾ ਕਿ ਰਘੁਬੀਰ ਤੇ ਰੋਸ਼ਨੀ ਦਾ ਇੱਕ ਨਜ਼ਾਇਜ ਬੇਟਾ ਵੀ ਹੈ ।
ਪੂਰਨਿਮਾ ਨੇ ਰਘੁਬੀਰ ਯਾਦਵ ਤੋਂ 10 ਕਰੋੜ ਦੇ ਗੁਜ਼ਾਰੇ ਭੱਤੇ ਦੀ ਮੰਗ ਕੀਤੀ ਹੈ । ਪੂਰਨਿਮਾ ਦਾ ਇਲਜ਼ਾਮ ਹੈ ਕਿ ਰਘੁਬੀਰ ਦੇ ਵਿਆਹੁਤਾ ਹੋਣ ਦੇ ਬਾਵਜੂਦ ਉਹ ਨੰਦਿਤਾ ਦਾਸ ਨੂੰ ਡੇਟ ਕਰਦੇ ਰਹੇ ਤੇ ਵਿਆਹ ਤੋਂ ਸੱਤ ਸਾਲ ਬਾਅਦ ਉਸ ਦਾ ਰਘੂਬੀਰ ਨਾਲ ਰਿਸ਼ਤਾ ਵਿਗੜਨ ਲੱਗਾ ਤੇ ਰਘੁਬੀਰ ਨੰਦਿਤਾ ਦੇ ਪਿਆਰ ਵਿੱਚ ਪੈ ਗਏ ।
https://www.instagram.com/p/B3NFPR1gvzR/?utm_source=ig_embed