
ਦੇਸ਼ ਦੇ ਮਸ਼ਹੂਰ ਰੈਪਰ ਰਫਤਾਰ ,ਜਿਨ੍ਹਾਂ ਦਾ ਅਸਲੀ ਨਾਂ ਦਿਲਿਨ ਨਾਇਰ ਹੈ। ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣਾ ਨਾਮ ਇੰਡੀਆ ਦੇ ਮੰਨੇ-ਪ੍ਰਮੰਨੇ ਰੈਪਰ ਦੀ ਲਿਸਟ ‘ਚ ਸ਼ਮੂਲੀਅਤ ਕਰ ਚੁੱਕੇ ਹਨ। ਉਨ੍ਹਾਂ ਨੇ ਆਪਣੇ ਰੈਪਿੰਗ ਸਟਾਈਲ ਦੇ ਨਾਲ ਪੰਜਾਬੀ ਗੀਤਾਂ ਦੇ ਨਾਲ-ਨਾਲ ਬਾਲੀਵੁੱਡ ‘ਚ ਪੂਰੀ ਧੱਕ ਪਾਈ ਹੋਈ ਹੈ। ਰੈਪਰ ਰਫਤਾਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਬੜੇ ਹੀ ਹਾਸੋਹੀਣ ਵਾਲੀ ਤਸਵੀਰ ਇੰਸਟਾਗ੍ਰਾਮ ਉੱਤੇ ਪੋਸਟ ਕੀਤੀ ਹੈ। ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਚੈਲੇਂਜ ਐਕਸੇਪਟ। ਉਨ੍ਹਾਂ ਨੇ ਆਪਣਾ ਹੇਅਰ ਸਟਾਈਲ ਵੱਖਰਾ ਜਿਹਾ ਬਣਾਇਆ ਹੋਇਆ ਹੈ ਜਿਵੇਂ ਪ੍ਰਿਯੰਕਾ ਚੋਪੜਾ ਨੇ ਮੇਟ ਗਾਲਾ ‘ਚ ਬਣਾਇਆ ਹੋਇਆ ਸੀ। ਇਸ ਤੋਂ ਬਾਅਦ ਲੋਕਾਂ ਨੇ ਹਾਸੇ ਵਾਲੇ ਮੈਸੇਜਾਂ ਦੀਆਂ ਝੜੀ ਲਗਾ ਦਿੱਤੀਆਂ। ਹੁਣ ਤੱਕ ਇਸ ਤਸਵੀਰ ਨੂੰ ਇੱਕ ਲੱਖ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ।
View this post on Instagram
ਹੋਰ ਵੇਖੋ:ਦਿਲ ਨੂੰ ਛੂਹ ਰਿਹਾ ਹੈ ਕੈਂਬੀ ਰਾਜਪੁਰੀਆ ਵੱਲੋਂ ਬਾਪੂ ਦੇ ਪਿਆਰ ਲਈ ਗਾਇਆ ਗੀਤ, ਵੇਖੋ ਵੀਡੀਓ
ਰਫਤਾਰ ਜੋ ਕਿ ਪੰਜਾਬੀ, ਹਰਿਆਣਵੀਂ, ਤਾਮਿਲ, ਤੇਂਲੂਗ, ਹਿੰਦੀ ਆਦਿ ਕਈ ਭਾਸ਼ਾਂ ‘ਚ ਰੈਪ ਕਰ ਚੁੱਕੇ ਹਨ। ਉਨ੍ਹਾਂ ਨੇ ਪੰਜਾਬੀ ਦੇ ਕਈ ਨਾਮੀ ਗਾਇਕ ਜਿਵੇਂ ਜੈਜ਼ ਧਾਮੀ, ਸੁੱਖੀ, ਮਨਿੰਦਰ ਬੁੱਟਰ ਆਦਿ ਦੇ ਗੀਤਾਂ ਰੈਪ ਦੇ ਨਾਲ ਚਾਰ ਚੰਨ ਲਗਾ ਚੁੱਕੇ ਹਨ।