'ਰਾਧੇ ਸ਼ਿਆਮ' OTT ਰਿਲੀਜ਼ ਡੇਟ: ਜਾਣੋ ਤੁਸੀਂ ਪ੍ਰਭਾਸ ਦੀ ਨਵੀਂ ਫ਼ਿਲਮ ਆਨਲਾਈਨ ਕਿੱਥੇ ਦੇਖ ਸਕਦੇ ਹੋ?

By  Pushp Raj March 21st 2022 06:49 PM

ਸਾਊਥ ਸੁਪਰਸਟਾਰ ਪ੍ਰਭਾਸ ਕੋਲ ਵੱਡੀ ਫੈਨ ਫੋਲੋਇੰਗ ਹੈ। ਪ੍ਰਭਾਸ ਆਪਣੇ ਚੰਗੇ ਵਿਵਹਾਰ ਦੇ ਨਾਲ-ਨਾਲ ਆਪਣੀ ਚੰਗੀ ਅਦਾਕਾਰੀ ਲਈ ਵੀ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਪ੍ਰਭਾਸ ਦੀ ਫ਼ਿਲਮ ਰਾਧੇਸ਼ਿਆਮ ਰਿਲੀਜ਼ ਹੋਈ ਹੈ। ਹੁਣ ਦਰਸ਼ਕ ਘਰ ਬੈਠੇ ਇਸ ਫ਼ਿਲਮ ਨੂੰ ਓਟੀਟੀ ਪਲੇਟਫਾਰਮ ਉੱਤੇ ਵੀ ਵੇਖ ਸਕਣਗੇ, ਜਾਨਣ ਲਈ ਪੜ੍ਵੋ ਪੂਰੀ ਖ਼ਬਰ..

'Radhe Shyam' OTT release date: Where can you watch Prabhas' new film online? Image Source: Instagram

ਪ੍ਰਭਾਸ ਦੀ ਸਭ ਤੋਂ ਵੱਧ ਉਡੀ ਕੀ ਜਾਣ ਵਾਲੀ ਫ਼ਿਲਮ 'ਰਾਧੇ ਸ਼ਿਆਮ' ਆਖਰਕਾਰ ਸਿਨੇਮਾਘਰਾਂ ਵਿੱਚ ਪਹੁੰਚ ਗਈ ਹੈ ਅਤੇ ਪ੍ਰਸ਼ੰਸਕਾਂ ਦੁਆਰਾ ਇਸ ਨੂੰ ਪਸੰਦ ਕੀਤਾ ਜਾ ਰਿਹਾ ਹੈ। ਪ੍ਰਭਾਸ ਅਤੇ ਪੂਜਾ ਹੇਗੜੇ ਦੀ ਫਿਲਮ 11 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ ਅਤੇ ਬਾਕਸ ਆਫਿਸ 'ਤੇ ਚੰਗੀ ਚੱਲੀ।

ਇਸ ਦੌਰਾਨ, ਅਜੇ ਵੀ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ 'ਰਾਧੇ ਸ਼ਿਆਮ' ਨੂੰ ਸਿਨੇਮਾਘਰਾਂ ਵਿੱਚ ਨਹੀਂ ਦੇਖਿਆ ਹੈ ਅਤੇ ਉਤਸੁਕਤਾ ਨਾਲ ਇਸ ਦੀ OTT ਰਿਲੀਜ਼ ਮਿਤੀ ਦੀ ਤਲਾਸ਼ ਕਰ ਰਹੇ ਹਨ।

ਰਿਪੋਰਸ ਦੇ ਮੁਤਾਬਕ, ਫ਼ਿਲਮ ਨੂੰ ਹੁਣ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕੀਤਾ ਜਾਵੇਗਾ, ਇਸ ਦੀ ਯੋਜਨਾ ਤੋਂ ਬਹੁਤ ਪਹਿਲਾਂ, ਪਰ ਸਵਾਲ ਇਹ ਹੈ ਕਿ ਇਸ ਨੂੰ ਕਿੱਥੇ ਰਿਲੀਜ਼ ਕੀਤਾ ਜਾਵੇਗਾ? Netflix, Amazon Prime, Disney+ Hotstar, Zee5, ਜਾਂ SonyLiv? ਇਨ੍ਹਾਂ ਵਿੱਚੋਂ ਕਿਸ OTT ਪਲੇਟਫਾਰਮ ਨੂੰ ਫਿਲਮ ਦੇ ਅਧਿਕਾਰ ਮਿਲਣਗੇ।

'Radhe Shyam' OTT release date: Where can you watch Prabhas' new film online? Image Source: Instagram

ਹੋਰ ਪੜ੍ਹੋ : ਰਿਤੇਸ਼ ਦੇਸ਼ਮੁਖ, ਜੇਨੇਲੀਆ ਡਿਸੂਜ਼ਾ ਜਲਦ ਹੀ ਕਾਮੇਡੀ ਡਰਾਮਾ 'ਮਿਸਟਰ ਮੰਮੀ' 'ਚ ਆਉਣਗੇ ਨਜ਼ਰ, ਪੜ੍ਹੋ ਪੂਰੀ ਖ਼ਬਰ

ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਪ੍ਰਭਾਸ ਅਤੇ ਪੂਜਾ ਹੇਗੜੇ ਸਟਾਰਰ ਫਿਲਮ 'ਰਾਧੇ ਸ਼ਿਆਮ' ਨੂੰ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਕੀਤਾ ਜਾਵੇਗਾ। ਸ਼ੁਰੂ ਵਿੱਚ, ਐਮਾਜ਼ਾਨ ਪ੍ਰਾਈਮ ਦੀ ਸਟੈਂਡਰਡ 4-ਹਫ਼ਤੇ ਦੀ OTT ਯੋਜਨਾ ਦੇ ਮੁਤਾਬਕ, ਫ਼ਿਲਮ ਨੂੰ ਇਸ ਦੇ ਥੀਏਟਰਿਕ ਰਿਲੀਜ਼ ਤੋਂ ਚਾਰ ਹਫ਼ਤੇ ਬਾਅਦ ਰਿਲੀਜ਼ ਕੀਤਾ ਜਾਣਾ ਸੀ।

'Radhe Shyam' OTT release date: Where can you watch Prabhas' new film online? Image Source: Instagram

ਹਾਲਾਂਕਿ, ਅਜਿਹੀਆਂ ਖਬਰਾਂ ਹਨ ਕਿ ਫਿਲਮ ਉਗਾਦੀ ਦੌਰਾਨ 2 ਅਪ੍ਰੈਲ ਨੂੰ ਪਲੇਟਫਾਰਮ 'ਤੇ ਉਪਲਬਧ ਹੋਣ ਦੀ ਸੰਭਾਵਨਾ ਹੈ।ਰਿਪੋਰਟਾਂ ਮੁਤਾਬਕ , ਰਾਧੇ ਸ਼ਿਆਮ ਦਾ ਪ੍ਰਚਾਰ ਲਗਭਗ ਖਤਮ ਹੋ ਗਿਆ ਹੈ ਅਤੇ ਐਮਾਜ਼ਾਨ ਪ੍ਰਾਈਮ ਫ਼ਿਲਮ ਤੋਂ ਲਾਭ ਲੈ ਸਕਦੀ ਹੈ ਜੇਕਰ ਇਹ ਪਲੇਟਫਾਰਮ 'ਤੇ ਜਲਦੀ ਰਿਲੀਜ਼ ਹੋ ਜਾਂਦੀ ਹੈ।

Related Post