ਬਾਲੀਵੁੱਡ 'ਚ ਹੀਰੋਇਨਾਂ ਵੱਲੋਂ ਲਗਾਏ ਇਲਜ਼ਾਮਾਂ 'ਤੇ ਕੀ ਬੋਲੇ ਰਾਧੇ ਮਾਂ ,ਵੇਖੋ ਵੀਡਿਓ 

By  Shaminder October 12th 2018 10:41 AM -- Updated: October 12th 2018 10:45 AM

ਮੀ ਟੂ ਮੁਹਿੰਮ ਜਿਸ ਦੀ ਸ਼ੁਰੂਆਤ ਹਾਲੀਵੁੱਡ ਤੋਂ ਹੋਈ ਸੀ ਪਰ ਭਾਰਤ 'ਚ ਆਉਂਦੇ ਹੀ ਸਭ ਤੋਂ ਪਹਿਲਾਂ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਦੇ ਨਾਂਅ ਸਾਹਮਣੇ ਆਏ ਸਨ । ਪਰ ਹੁਣ ਇਹ ਮੁਹਿੰਮ ਰਾਜਨੀਤੀ ਤੱਕ ਵੀ ਪਹੁੰਚ ਚੁੱਕੀ ਹੈ ।

ਹੋਰ ਵੇਖੋ  : ਅਲੋਕ ਨਾਥ ‘ਤੇ ਪ੍ਰੋਡਿਊਸਰ ਅਤੇ ਲੇਖਿਕਾ ਵਿਨਤਾ ਨੰਦਾ ਨੰਦਾ ਨੇ ਲਗਾਏ ਸਰੀਰਕ ਸ਼ੋਸ਼ਣ ਦੇ ਇਲਜ਼ਾਮ

https://www.instagram.com/p/Bo09TilA44p/?hl=en&taken-by=pollywoodista

ਭਾਰਤ 'ਚ ਇਸਦੀ ਸ਼ੁਰੂਆਤ ਤਨੁਸ਼੍ਰੀ ਦੱਤਾ ਦੇ ਨਾਨਾ ਪਾਟੇਕਰ 'ਤੇ ਲਗਾਏ ਇਲਜ਼ਾਮਾਂ ਤੋਂ ਹੋਈ ਸੀ ਅਤੇ ਹੁਣ ਇਸ ਮੁਹਿੰਮ ਦਾ ਅਸਰ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਮੁਹਿੰਮ ਤੋਂ ਬਾਅਦ ਹੁਣ ਤੱਕ ਅੱਠ ਮਾਮਲੇ ਸਾਹਮਣੇ ਆ ਚੁੱਕੇ ਨੇ ।

Tanushree Dutta-Nana Patekar Controversy: Nana Finally Reacts On Sexual Harassment Allegations Tanushree Dutta-Nana Patekar Controversy: Nana Finally Reacts On Sexual Harassment Allegations

ਪਿਛਲੇ ਦਿਨੀਂ ਹੀ ਇੱਕ ਵਿਨੀਤਾ ਨੰਦਾ ਨੇ ਨੇ ਅਲੋਕ ਨਾਥ 'ਤੇ ਉਸ ਦਾ ਸਰੀਰਕ ਸ਼ੋਸ਼ਣ ਕਰਨ ਦਾ ਇਲਜ਼ਾਮ ਲਗਾਇਆ ਸੀ । ਇਸ ਤੋਂ ਬਾਅਦ ਹੋਰ ਕਈ ਹੀਰੋਇਨਾਂ ਨੇ ਵੀ ਆਪਣੇ ਨਾਲ ਹੋਈ ਜ਼ਿਆਦਤੀ ਦੇ ਖੁਲਾਸੇ ਕੀਤੇ ਸਨ ।ਇਨ੍ਹਾਂ ਚੋਂ ਕੰਗਨਾ ਰਣੌਤ ਵੀ ਸੀ ।

ਮੀ ਟੂ ਮੁਹਿੰਮ ਸਬੰਧੀ ਜਦੋਂ ਰਾਧੇ ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦਾ ਕਹਿਣਾ ਸੀ ਕਿ ਜਿਸ ਵੀ ਮਹਿਲਾ ਨਾਲ ਜ਼ਿਆਦਤੀ ਹੁੰਦੀ ਹੈ ਉਸ ਨੂੰ ਉਸੇ ਸਮੇਂ ਹੀ ਆਪਣੀ ਅਵਾਜ਼ ਉਠਾਉਣੀ ਚਾਹੀਦੀ ਹੈ । ਰਾਧੇ ਮਾਂ ਨੇ ਔਰਤਾਂ ਖਿਲਾਫ ਵੱਧਦੇ ਅੱਤਿਆਚਾਰਾਂ ਖਿਲਾਫ ਕਰੜੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਭ ਗਲਤ ਹੋ ਰਿਹਾ ਹੈ ।ਤੁਹਾਨੂੰ ਦੱਸ ਦਈਏ ਕਿ ਇਸ ਮੁਹਿੰਮ ਦੇ ਤਹਿਤ ਕਈ ਔਰਤਾਂ ਆਪਣੇ ਨਾਲ ਹੋਈ ਜ਼ਿਆਦਤੀ ਖਿਲਾਫ ਅਵਾਜ਼ ਚੁੱਕ ਰਹੀਆਂ ਨੇ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਜਾਗਰੂਕ ਕਰ ਰਹੀਆਂ ਨੇ ।

Related Post