ਆਰ ਨੇਤ ਨੇ ਪੰਜਾਬੀ ਗੀਤਾਂ ਨਾਲ ਹਰਿਆਣਾ ਵਾਲਿਆਂ ਨੂੰ ਰੰਗਿਆ ਆਪਣੇ ਰੰਗ, ਦੇਖੋ ਵੀਡੀਓ

ਪੰਜਾਬੀ ਗਾਇਕ ਆਰ ਨੇਤ ਜਿਨ੍ਹਾਂ ਦਾ ਹਾਲ ਹੀ ‘ਚ ਆਇਆ ਗਾਣਾ ਸਟ੍ਰਗਲਰ,ਜਿਸ ਨੇ ਚਾਰੇ ਪਾਸੇ ਧੂਮਾਂ ਪਾਈਆਂ ਹੋਈਆਂ ਨੇ। ਇਹ ਗਾਣਾ ਟੀਵੀ ਉੱਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਰਿਲੀਜ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦਰਸ਼ਕਾਂ ਇਸ ਗਾਣੇ ਦੇ ਰੰਗ ਵਿੱਚ ਰੰਗੇ ਗਏ। ਆਰ ਨੇਤ ਜੋ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਜਿਸ ਦੇ ਚੱਲਦੇ ਉਨ੍ਹਾਂ ਨੇ ਆਪਣਾ ਇੱਕ ਹੋਰ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।
View this post on Instagram
Dilo Luv u Haryana walio boht pyar ditta Hisar walio waheguru eda e mehar bna k rakhe ??????
ਇਹ ਵੀਡੀਓ ਉਨ੍ਹਾਂ ਦੇ ਹਰਿਆਣਾ ‘ਚ ਕੀਤੇ ਮਿਊਜ਼ਿਕ ਸ਼ੋਅ ਦਾ ਹੈ। ਜਿਸ ‘ਚ ਉਹ ਆਪਣਾ ਤੇ ਸਿੱਧੂ ਮੂਸੇਵਾਲੇ ਦੇ ਨਾਲ ਆਇਆ ਗਾਣਾ ‘ਪੁਆਇਜ਼ਨ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਚ ਦੇਖ ਸਕਦੇ ਹੋ ਕਿ ਕਿਵੇਂ ਉਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਸਮਾਂ ਬੰਨ ਕੇ ਰੱਖ ਦਿੱਤਾ। ਜਿਸ ਜਗ੍ਹਾ ਉਹ ਆਪਣੀ ਪਰਫਾਰਮੈਂਸ ਦੇ ਰਹੇ ਨੇ ਉਹ ਖਚਾ ਖੱਚ ਭਰਿਆ ਹੋਇਆ ਨਜ਼ਰ ਆ ਰਿਹਾ ਹੈ। ਦਰਸ਼ਕ ਉਨ੍ਹਾਂ ਦੇ ਗੀਤਾਂ ਉੱਤੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਪੋਸਟ ਕਰਦੇ ਹੋਏ ਆਰ ਨੇਤ ਨੇ ਕੈਪਸ਼ਨ ‘ਚ ਲਿਖਿਆ ਹੈ, ‘ਦਿਲੋਂ ਪਿਆਰ ਤੁਹਾਨੂੰ ਹਰਿਆਣਾ ਵਾਲਿਓ ਬਹੁਤ ਪਿਆਰ ਦਿੱਤਾ ਹਿਸਾਰ ਵਾਲਿਓ ਵਾਹਿਗੁਰੂ ਏਦਾਂ ਈ ਮਿਹਰ ਬਣਾ ਕੇ ਰੱਖੇ’
View this post on Instagram
ਇਸ ਵੀਡੀਓ ਨੂੰ ਪੋਸਟ ਕੀਤੇ ਕੁਝ ਹੀ ਸਮੇਂ ਹੋਇਆ ਹੈ ਤੇ ਲੋਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਇਸ ਵੀਡੀਓ ਦੇ ਵਿਊਜ਼ ਸੱਤਰ ਹਜ਼ਾਰ ਨੂੰ ਵੀ ਪਾਰ ਕਰ ਗਏ ਨੇ।