ਆਰ ਨੇਤ ਦੇ ਨਵੇਂ ਗੀਤ ‘ਲੁਟੇਰਾ’ ਦਾ ਪੋਸਟਰ ਆਇਆ ਸਾਹਮਣੇ, ਸਪਨਾ ਚੌਧਰੀ ਦੇਵੇਗੀ ਸਾਥ

ਹਾਲ ਹੀ ‘ਚ ਆਰ ਨੇਤ ਦੇ ‘ਰੈੱਡ ਬੱਤੀਆਂ’ ਗਾਣੇ ਦਾ ਵਰਲਡ ਪ੍ਰੀਮੀਅਰ ਪੀਟੀਸੀ ਉੱਤੇ ਕੀਤਾ ਗਿਆ ਸੀ। ਉਨ੍ਹਾਂ ਦਾ ਇਹ ਗਾਣਾ ਸੁਪਰ ਡੁਪਰ ਹਿੱਟ ਚਲ ਰਿਹਾ ਹੈ। ਰੈੱਡ ਬੱਤੀਆਂ ਗਾਣੇ ਦੀ ਸਫਲਤਾ ਤੋਂ ਬਾਅਦ ਉਹ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਲੁਟੇਰਾ’ ਦਾ ਪੋਸਟਰ ਆਪਣੇ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ। ਪੋਸਟਰ ਬਹੁਤ ਹੀ ਸ਼ਾਨਦਾਰ ਹੈ। ਇਸ ਗਾਣੇ ਦੀ ਇੱਕ ਹੋਰ ਖ਼ਾਸ ਗੱਲ ਇਹ ਹੈ ਕਿ ਇਸ ਵਾਰ ਉਨ੍ਹਾਂ ਦੇ ਗਾਣੇ ‘ਚ ਮਸ਼ਹੂਰ ਹਰਿਆਣਵੀਂ ਡਾਂਸਰ ਸਪਨਾ ਚੌਧਰੀ ਨਜ਼ਰ ਆਉਣਗੇ।
View this post on Instagram
ਹੋਰ ਵੇਖੋ:ਕਰਣ ਦਿਓਲ ਕਰਦੇ ਨੇ ਆਪਣੇ ਪਾਪਾ ਸੰਨੀ ਦਿਓਲ ਦੀ ਮਿਮਿਕ੍ਰੀ, ਦੇਖੋ ਵਾਇਰਲ ਵੀਡੀਓ
ਪੋਸਟਰ ‘ਚ ਆਰ ਨੇਤ ਸਪਨਾ ਚੌਧਰੀ ਦੇ ਨਾਲ ਨਜ਼ਰ ਆ ਰਹੇ ਹਨ। ਇਹ ਪੋਸਟਰ ਸੋਸ਼ਲ ਮੀਡੀਆ ਉੱਤੇ ਛਾ ਰਿਹਾ ਹੈ। ‘ਲੁਟੇਰਾ’ ਗੀਤ ਦੇ ਬੋਲ ਖੁਦ ਆਰ ਨੇਤ ਦੀ ਹੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ Archie ਨੇ ਦਿੱਤਾ ਹੈ। ਇਸ ਗਾਣੇ ‘ਚ ਫੀਮੇਲ ਆਵਾਜ਼ ਦੇਣਗੇ ਪੰਜਾਬੀ ਗਾਇਕਾ ਅਫਸਾਨਾ ਖ਼ਾਨ। ਇਹ ਗਾਣਾ 20 ਸਤੰਬਰ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋ ਜਾਵੇਗਾ। ਇਸ ਗਾਣੇ ਨੂੰ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।
ਆਰ ਨੇਤ ਇਸ ਤੋਂ ਪਹਿਲਾਂ ਡਿਫਾਲਟਰ, ਦੱਬਦਾ ਕਿੱਥੇ ਆ, ਸਟਰਗਲਰ, ਪੋਆਇਜ਼ਨ ਤੇ 26 ਸਾਲ ਵਰਗੇ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਦੇ ਹਰ ਗਾਣੇ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਹੁਣ ਦੇਖਣਾ ਇਹ ਹੋਵੇਗਾ ਉਨ੍ਹਾਂ ਦੇ ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਕਿਹੋ ਜਿਹਾ ਰਿਸਪਾਂਸ ਮਿਲਦਾ ਹੈ।