ਆਰ ਨੇਤ ਨੂੰ ਲਾਈਵ ਸੁਣਨ ਲਈ ਜਗ੍ਹਾ ਨਾ ਮਿਲਣ ‘ਤੇ ਛੱਤਾਂ ਉੱਤੇ ਚੜ੍ਹੇ ਲੋਕ, ਦੇਖੋ ਵੀਡੀਓ

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਡਿਫਾਲਟਰ ਨਾਂਅ ਨਾਲ ਮਸ਼ਹੂਰ ਹੋਏ ਆਰ ਨੇਤ ਜੋ ਕਿ ਪੰਜਾਬੀ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਗਏ ਹਨ। ਆਰ ਨੇਤ ਨੂੰ ਸੁਣਨ ਲਈ ਲੋਕਾਂ ‘ਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿੱਥੇ ਆਰ ਨੇਤ ਨੂੰ ਸੁਣਨ ਲਈ ਵੱਡੀ ਗਿਣਤੀ ‘ਚ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਉਨ੍ਹਾਂ ਦੇ ਲਾਈਵ ਮਿਊਜ਼ਿਕ ਸ਼ੋਅ ‘ਚ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਮਿਲ ਰਹੀ।
ਹੋਰ ਵੇਖੋ: ਬੱਬੂ ਮਾਨ ਨੇ ਆਪਣੀ ਖ਼ੂਬਸੂਰਤ ਸਤਰਾਂ ਦੇ ਰਾਹੀਂ ਪੇਸ਼ ਕੀਤਾ ਪਾਣੀ ਦੇ ਦਰਦ ਨੂੰ, ਦੇਖੋ ਵੀਡੀਓ
ਜਿਸਦੇ ਚੱਲਦੇ ਲੋਕ ਛੱਤਾਂ ਉੱਤੇ ਚੜ੍ਹ ਕੇ ਹੀ ਆਰ ਨੇਤ ਨੂੰ ਲਾਇਵ ਸੁਣਨ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਆਰ ਨੇਤ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀ ਸ਼ੇਅਰ ਕੀਤਾ ਹੈ ਤੇ ਨਾਲ ਹੀ ਫਿਕਰ ਜਾਹਿਰ ਕਰਦੇ ਹੋਏ ਲਿਖਿਆ ਹੈ, ‘ਤਹਿ ਦਿਲੋਂ ਧੰਨਵਾਦ ਇੰਨਾ ਪਿਆਰ ਦੇਣ ਲਈ ...ਤੁਹਾਡੇ ਪਿਆਰ ਨੂੰ ਦੇਖ ਕੇ ਖੁਸ਼ੀ ਤਾਂ ਬਹੁਤ ਹੁੰਦੀ ਹੈ ਪਰ ਟੈਨਸ਼ਨ ਵੀ ਹੁੰਦੀ ਹੈ ਕਿਸੇ ਦੇ ਸੱਟ ਫੇਟ ਨਾ ਲੱਗੇ... ਵਾਹਿਗੁਰੂ ਸਭ ਨੂੰ ਖੁਸ਼ ਰੱਖੇ’
View this post on Instagram
ਆਰ ਨੇਤ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਡਿਫਾਲਟਰ, ਦੱਬਦਾ ਕਿੱਥੇ ਆ, 26 ਸਾਲ, ਸਟਰਗਲਰ, ਲੁੱਟੇਰਾ ਵਰਗੇ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ।