ਦਿਲਾਂ ਨੂੰ ਛੂਹ ਰਿਹਾ ਹੈ ਆਰ ਨੇਤ ਦਾ ‘STRUGGLER’ ਗਾਣਾ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ
ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਤੇ ਆਰ ਨੇਤ ਦਾ ਨਵਾਂ ਗੀਤ ਸਟ੍ਰਗਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਸ ਗੀਤ ਨੂੰ ਰਿਲੀਜ਼ ਹੋਏ ਕੁਝ ਹੀ ਸਮਾਂ ਹੋਇਆ ਹੈ ਤੇ ਵਿਊਜ਼ ਦੀ ਗਿਣਤੀ ਲੱਖਾਂ ‘ਚ ਪਹੁੰਚ ਚੁੱਕੀ ਹੈ ਤੇ ਗਾਣੇ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ। ਆਪਣੇ ਸੰਘਰਸ਼ ਦੀ ਕਹਾਣੀ ਨੂੰ ਸਟਰਗਲਰ ਗੀਤ ਦੇ ਰਾਹੀਂ ਆਰ ਨੇਤ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ।
View this post on Instagram
ਹੋਰ ਵੇਖੋ:ਆਰ ਨੇਤ ਦੇ ਗੀਤ ‘ਡਿਫਾਲਟਰ’ ਨੇ ਪਾਰ ਕੀਤਾ ‘100 ਮਿਲੀਅਨ’ ਦਾ ਅੰਕੜਾ, ਪੋਸਟ ਪਾ ਕੇ ਸਾਂਝੀ ਕੀਤੀ ਖੁਸ਼ੀ
ਇਸ ਗਾਣੇ ਨੂੰ ਆਰ ਨੇਤ ਨੇ ਆਪਣੀ ਦਰਮਦਾਰ ਆਵਾਜ਼ ਦੇ ਨਾਲ ਬਹੁਤ ਸ਼ਾਨਦਾਰ ਗਾਇਆ ਹੈ ਤੇ ਬੋਲ ਵੀ ਖ਼ੁਦ ਆਰ ਨੇਤ ਦੀ ਕਲਮ ‘ਚੋਂ ਹੀ ਨਿਕਲੇ ਨੇ। ਗੀਤ ਨੂੰ ਚਾਰ ਚੰਨ ਲਾਉਣ ਵਾਲਾ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ। ਇਹ ਗੀਤ ਟੀਵੀ ਉੱਤੇ ਵੀ ਪੂਰੀ ਧੱਕ ਪਾ ਰਿਹਾ ਹੈ ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਦਰਸ਼ਕ ਇਸ ਗੀਤ ਦਾ ਅਨੰਦ ਜੱਸ ਰਿਕਾਰਡਸ ਦੇ ਯੂ ਟਿਊਬ ਚੈਨਲ ਉੱਤੇ ਲੈ ਸਕਦੇ ਹਨ।
ਜੇ ਗੱਲ ਕੀਤੀ ਜਾਵੇ ਵੀਡੀਓ ਦੀ ਤਾਂ ਟਰੂ ਮੇਕਰਸ ਵੱਲੋਂ ਬਹੁਤ ਸ਼ਾਨਦਾਰ ਬਣਾਈ ਗਈ ਹੈ। ਇਸ ਗੀਤ ‘ਚ ਅਦਾਕਾਰੀ ਵੀ ਖ਼ੁਦ ਆਰ ਨੇਤ ਨੇ ਕੀਤੀ ਹੈ ਤੇ ਅਦਾਕਾਰੀ ‘ਚ ਫੀਮੇਲ ਅਦਾਕਾਰਾ ਨਿੱਕੀ ਕੌਰ ਨੇ ਸਾਥ ਦਿੱਤਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।