ਯੂ.ਕੇ ‘ਚ ਮਾਂ ਦੇ ਪਿਆਰ ਤੇ ਪੰਜਾਬ ਦੇ ਮੋਹ ਨੂੰ ਤਰਸਦੇ ਪੰਜਾਬੀ ਵੀਰ ਦੇ ਜਜ਼ਬਾਤਾਂ ਨੂੰ ‘ਆਰ ਨੇਤ’ ਨੇ ਆਪਣੀ ਆਵਾਜ਼ ਰਾਹੀਂ ਕੀਤਾ ਪੇਸ਼, ਦੇਖੋ ਵੀਡੀਓ
ਪੰਜਾਬੀ ਗਾਇਕ ਆਰ ਨੇਤ ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਜਾਦੂ ਨਾਲ ਸਭ ਨੂੰ ਕੀਲ ਕੇ ਰੱਖ ਦਿੱਤਾ ਹੈ। ਆਵਾਜ਼ ਤੋਂ ਇਲਾਵਾ ਉਨ੍ਹਾਂ ਦੀ ਕਲਮ ‘ਚੋਂ ਨਿਕਲੇ ਅਣਮੁੱਲੇ ਬੋਲਾਂ ਦੇ ਵੀ ਲੋਕੀਂ ਮੁਰੀਦ ਨੇ। ਜੀ ਹਾਂ ਉਨ੍ਹਾਂ ਦੀ ਕਲਮ ‘ਚ ਪਿਰੋਏ ਬੋਲਾਂ ਨੂੰ ਜਦੋਂ ਉਹ ਆਪਣੀ ਆਵਾਜ਼ ਦਿੰਦੇ ਨੇ ਤਾਂ ਉਹ ਸੋਨੇ ਤੇ ਸੁਹਾਗਾ ਵਾਲੀ ਗੱਲ ਹੋ ਜਾਂਦੀ ਹੈ।
View this post on Instagram
Love u uk ?? walio milde aw india ?? walio Lootera coming in india kich k kmm nu ???❤️❤️❤️
ਹੋਰ ਵੇਖੋ:ਆਰ ਨੇਤ ਦੇ ਨਵੇਂ ਗੀਤ ‘ਲੁਟੇਰਾ’ ਦਾ ਪੋਸਟਰ ਆਇਆ ਸਾਹਮਣੇ, ਸਪਨਾ ਚੌਧਰੀ ਦੇਵੇਗੀ ਸਾਥ
ਇਸ ਵਾਰ ਉਨ੍ਹਾਂ ਨੇ ਇੱਕ ਪ੍ਰਦੇਸੀ ਪੰਜਾਬੀ ਵੀਰ ਦੇ ਜਜ਼ਬਾਤਾਂ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਵਾਕਿਆ ਇਹ ਸੀ ਕਿ ਯੂ.ਕੇ ‘ਚ ਰਹਿੰਦੇ ਇਸ ਪੰਜਾਬੀ ਵੀਰ ਨੇ 100ਕੁ ਪੌਂਡ ਆਰ ਨੇਤ ਦੀ ਮੁੱਠੀ ‘ਚ ਦੇ ਦਿੱਤੇ ਤੇ ਕਿਹਾ ਪੰਜਾਬ ‘ਚ ਰਹਿੰਦੀ ਮੇਰੀ ਮਾਂ ਨੂੰ ਦੇ ਦੇਣਾ। ਇਸ ਪੂਰੇ ਵਾਕਿਆ ਨੂੰ ਆਰ ਨੇਤ ਨੇ ਆਪਣੀ ਆਵਾਜ਼ ਦੇ ਸ਼ਿੰਗਾਰ ਕੇ ਗਾਇਆ ਹੈ।
View this post on Instagram
ਆਰ ਨੇਤ ਜੋ ਕਿ ਬਹੁਤ ਜਲਦ ‘ਲੁਟੇਰਾ’ ਨਾਂਅ ਦੇ ਗੀਤ ਦੇ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਇਸ ਤੋਂ ਇਲਾਵਾ ਹਾਲ ਹੀ ‘ਚ ਉਨ੍ਹਾਂ ਦਾ ਰੈੱਡ ਬੱਤੀਆਂ ਗੀਤ ਵੀ ਦਰਸ਼ਕਾਂ ਦੀ ਝੋਲੀ ਪਿਆ ਹੋਇਆ ਹੈ, ਜਿਸ ਨੂੰ 10 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।