'ਕੋਟੇਸ਼ਨ ਗੈਂਗ' ਦਾ ਟ੍ਰੇਲਰ ਰਿਲੀਜ਼, ਬੇਹੱਦ ਖੌਫਨਾਕ ਅਵਤਾਰ 'ਚ ਨਜ਼ਰ ਆਏ ਜੈਕੀ ਸ਼ਰੌਫ

'Quotation Gang' Trailer : ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਜੈਕੀ ਸ਼ਰੌਫ ਗੈਂਗਸਟਰ ਅਵਤਾਰ 'ਚ ਫਿਲਮਾਂ 'ਚ ਵਾਪਸੀ ਕਰ ਕੇ ਦਰਸ਼ਕਾਂ ਦਾ ਦਿੱਲ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹਨ। ਹਾਲ ਹੀ ਵਿੱਚ ਅਦਾਕਾਰ ਦੀ ਫ਼ਿਲਮ 'ਕੋਟੇਸ਼ਨ ਗੈਂਗ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ 'ਚ ਜੈਕੀ ਦੇ ਨਾਲ ਸੰਨੀ ਲਿਓਨੀ ਵੀ ਨਜ਼ਰ ਆਵੇਗੀ।
Image Source: Twitter
ਕ੍ਰਾਈਮ ਡਰਾਮਾ 'ਤੇ ਅਧਾਰਿਤ ਇਸ ਫ਼ਿਲਮ 'ਕੋਟੇਸ਼ਨ ਗੈਂਗ' ਦਾ ਟ੍ਰੇਲਰ ਸਾਹਮਣੇ ਆਇਆ ਹੈ। ਟ੍ਰੇਲਰ 'ਚ ਜੈਕੀ ਸ਼ਰਾਫ ਬੇਹੱਦ ਖੌਫਨਾਕ ਅਵਤਾਰ 'ਚ ਨਜ਼ਰ ਆ ਰਹੇ ਹਨ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਿਹਾ ਹੈ।
ਜੈਕੀ ਸ਼ਰੌਫ ਲੰਬੇ ਸਮੇਂ ਬਾਅਦ ਫ਼ਿਲਮ 'ਕਿਊਟੇਸ਼ਨ ਗੈਂਗ' ਨਾਲ ਬਾਲੀਵੁੱਡ 'ਚ ਇੱਕ ਵਾਰ ਫਿਰ ਵਾਪਸੀ ਕਰਨ ਜਾ ਰਹੇ ਹਨ। ਇਹ ਇੱਕ ਪੈਨ ਇੰਡੀਆ ਫ਼ਿਲਮ ਹੈ ਜੋ ਤਾਮਿਲ, ਤੇਲਗੂ, ਕੰਨੜ ਅਤੇ ਹਿੰਦੀ ਸਣੇ ਕਈ ਹੋਰ ਭਾਸ਼ਾਵਾਂ ਵਿੱਚ ਵੀ ਰਿਲੀਜ਼ ਹੋਵੇਗੀ।
ਹਾਲ ਹੀ 'ਚ ਮੇਕਰਸ ਨੇ ਪ੍ਰਿਆਮਣੀ ਦੀ ਪਹਿਲੀ ਲੁੱਕ ਦਾ ਪੋਸਟਰ ਰਿਲੀਜ਼ ਕੀਤਾ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਲਈ ਹੁਣ ਪ੍ਰਸ਼ੰਸਕਾਂ ਦੀ ਇਹ ਉਤਸੁਕਤਾ ਬਹੁਤ ਜਲਦ ਖ਼ਤਮ ਹੋਣ ਵਾਲੀ ਹੈ ਕਿਉਂਕਿ ਮੇਕਰਸ ਵਲੋਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਇਸ ਐਕਸ਼ਨ ਭਰਪਰੂ ਟ੍ਰੇਲਰ ਨੂੰ ਵੇਖ ਫੈਨਜ਼ ਬੇਹੱਦ ਖੁਸ਼ ਹਨ।
Image Source: Twitter
ਫ਼ਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਟ੍ਰੇਲਰ ਸਸਪੈਂਸ ਅਤੇ ਥ੍ਰਿਲਰ ਨਾਲ ਭਰਪੂਰ ਹੈ, ਜਿਸ ਦੀ ਸ਼ੁਰੂਆਤ ਜੈਕੀ ਸ਼ਰੌਫ ਦੀ ਆਵਾਜ਼ ਨਾਲ ਹੁੰਦੀ ਹੈ। ਜਿਸ ਵਿੱਚ ਉਹ ਕਹਿੰਦੇ ਹਨ, 'ਗੈਂਗ ਮੈਂਬਰ ਬਨਣਾ ਹਲਵਾ ਨਹੀਂ, ਬੀੜੂ ਸਮਝਿਆ'। ਹਾਲਾਂਕਿ ਟ੍ਰੇਲਰ ਨੂੰ ਦੇਖ ਕੇ ਕਹਾਣੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ ਪਰ ਇਹ ਤੈਅ ਹੈ ਕਿ ਕਹਾਣੀ ਸਮੱਗਲਰਾਂ ਦੇ ਇੱਕ ਗਿਰੋਹ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ।
ਇਸ ਫ਼ਿਲਮ ਦੀ ਕਾਸਟਿੰਗ ਸ਼ਾਨਦਾਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫ਼ਿਲਮ 'ਚ ਅਭਿਨੇਤਰੀ ਪ੍ਰਿਆਮਣੀ ਇੱਕ ਖਤਰਨਾਕ ਕੰਟਰੈਕਟ ਕਿਲਰ ਸ਼ਕੁੰਤਲਾ ਦਾ ਕਿਰਦਾਰ ਨਿਭਾਅ ਰਹੀ ਹੈ ਅਤੇ ਦੂਜੇ ਪਾਸੇ ਐਕਟਰ ਜੈਕੀ ਸ਼ਰੌਫ ਇੱਕ ਸ਼ਕਤੀਸ਼ਾਲੀ ਗੈਂਗਸਟਰ ਲੀਡਰ ਦੀ ਭੂਮਿਕਾ ਨਿਭਾਅ ਰਹੇ ਹਨ। ਇਸ ਕਿਰਦਾਰ 'ਚ ਉਨ੍ਹਾਂ ਦਾ ਲੁੱਕ ਦਿਲਚਸਪ ਹੈ।
Image Source: Twitter
ਇਨ੍ਹਾਂ ਦੋਵਾਂ ਤੋਂ ਇਲਾਵਾ ਸੰਨੀ ਲਿਓਨੀ ਦਾ ਕਿਰਦਾਰ ਇੱਕ ਚਲਾਕ ਘਰੇਲੂ ਔਰਤ ਦਾ ਹੋਣ ਵਾਲਾ ਹੈ। ਸੰਨੀ ਵੀ ਆਪਣੇ ਨਵੇਂ ਅਵਤਾਰ 'ਚ ਸ਼ਾਨਦਾਰ ਨਜ਼ਰ ਆ ਰਹੀ ਹੈ। ਫੈਨਜ਼ ਇਸ ਫ਼ਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ।