ਦੇਖੋ ਵੀਡੀਓ : ਹਰਭਜਨ ਮਾਨ ਆਪਣੇ ਨਵੇਂ ਛੰਦ ‘ਚ ਪੇਸ਼ ਕਰ ਰਹੇ ਨੇ ਕਿਵੇਂ ਗੋਰਖ ਨਾਥ ਪੂਰਨ ਨੂੰ ਸਮਝਾਉਂਦੇ ਨੇ

ਪਿਛਲੇ ਮਹੀਨੇ ਤੋਂ ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਪੰਜਾਬੀ ਵਿਰਸੇ ਨੂੰ ਸੰਭਾਲਦੇ ਹੋਏ ਲੋਕ ਕਿੱਸਿਆਂ ਨੂੰ ਦਰਸ਼ਕਾਂ ਦੇ ਰੁਬਰੂ ਕਰ ਰਹੇ ਨੇ । ਉਹ ਪੂਰਨ ਭਗਤ ਕਿੱਸੇ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਸ ਕਿੱਸੇ ਦੀ ਪੂਰੀ ਦਸਤਾਨ ਉਹ ਛੰਦਾਂ ਦੇ ਰਾਹੀਂ ਦਰਸ਼ਕਾਂ ਦੇ ਰੁਬਰੂ ਕਰ ਰਹੇ ਨੇ । ਉਹ ਪੂਰਨ ਭਗਤ ਕਿੱਸੇ ਦੇ ਨਵੇਂ ਛੰਦ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ ।
ਇਸ ਨਵੇਂ ਅਤੇ ਪੰਜਵੇਂ ਛੰਦ ‘ਫ਼ਕੀਰੀ’ ‘ਚ ਪੂਰਨ ਭਗਤ ਦੀ ਕਹਾਣੀ ਨੂੰ ਅੱਗੇ ਤੋਰਦੇ ਹੋਏ ਨਜ਼ਰ ਆ ਰਹੇ ਨੇ । ਗੋਰਖ ਨਾਥ ਪੂਰਨ ਨੂੰ ਸਮਝਾਉਂਦੇ ਹਨ ਕਿ ਜੋਗੀਆ, ਤਪੱਸਿਆ ਦਾ ਇਹ ਜੀਵਨ ਬਹੁਤ ਕਠਿਨ ਹੈ ।
View this post on Instagram
“Qissa Pooran Bhagat” Chhand - 5 “Faqeeri” OUT TOMORROW!! At 9 AM !!
ਸ਼੍ਰੋਮਣੀ ਕਵੀਸ਼ਰ ਕਰਨੈਲ ਪਾਰਸ ਰਾਮੂਵਾਲੀਆ ਵੱਲੋਂ ਲਿਖੇ ਛੰਦ ਨੂੰ ਹਰਭਜਨ ਮਾਨ ਆਪਣੀ ਮਿੱਠੀ ਆਵਾਜ਼ ‘ਚ ਪੇਸ਼ ਕਰ ਰਹੇ ਨੇ । ਸੰਗੀਤ ਮਿਊਜ਼ਿਕ ਇਮਪਾਇਰ ਨੇ ਦਿੱਤਾ ਹੈ । ਗੀਤ ਦਾ ਵੀਡੀਓ ਸਟਾਲਿਨਵੀਰ ਨੇ ਬਣਾਇਆ ਹੈ । ਇਸ ਛੰਦ ਨੂੰ ਹਰਭਜਨ ਮਾਨ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਇਸ ਛੰਦ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਵੀ ਰਿਲੀਜ਼ ਹੋਏ ਛੰਦਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਹੈ।