ਦੇਖੋ ਵੀਡੀਓ: ਕਿਸਮਤ-2 ਦਾ ‘Paagla’ ਗੀਤ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਕਿਸਮਤ 2 ( Qismat 2) ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਬਾਕਸ ਆਫ਼ਿਸ ਉੱਤੇ ਫ਼ਿਲਮ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਇੱਕ ਵਾਰ ਫਿਰ ਤੋਂ ਜਗਦੀਪ ਸਿੱਧੂ ਆਪਣੀ ਫ਼ਿਲਮ ਕਿਸਮਤ ਦੇ ਦੂਜੇ ਭਾਗ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਚ ਕਾਮਯਾਬ ਰਹੇ ਨੇ। ਫ਼ਿਲਮ ਦੀ ਸਫਲਤਾ ਤੋਂ ਬਾਅਦ ਫ਼ਿਲਮ ਦਾ ਮੋਸਟ ਅਵੇਟਡ ਗੀਤ ਪਾਗਲਾ ਰਿਲੀਜ਼ ਕਰ ਦਿੱਤਾ ਗਿਆ ਹੈ।
ਜੀ ਹਾਂ ਪਾਗਲਾ ਗੀਤ ਨੂੰ ਬੀ ਪਰਾਕ ਤੇ ਅਸੀਸ ਕੌਰ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਦਰਦ ਭਰੇ ਗੀਤ ਦੇ ਬੋਲ ਜਾਨੀ ਨੇ ਹੀ ਲਿਖੇ ਹਨ। ਗੀਤ ਨੂੰ ਐਮੀ ਵਿਰਕ ਤੇ ਸਰਗੁਣ ਮਹਿਤਾ ਉੱਤੇ ਫਿਲਮਾਇਆ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ।
ਦੱਸ ਦਈਏ ਲੇਖਕ ਤੇ ਡਾਇਰੈਕਟਰ ਜਗਦੀਪ ਸਿੱਧੂ ਨੇ ਇਸ ਭਾਗ ਨੂੰ ਮਿਲੇ ਪਿਆਰ ਤੋਂ ਬਾਅਦ ਕਿਸਮਤ ਦੇ ਤੀਜੇ ਭਾਗ ਦਾ ਵੀ ਐਲਾਨ ਕਰ ਦਿੱਤਾ ਹੈ। ਜੇ ਗੱਲ ਕਰੀਏ ਜਗਦੀਪ ਸਿੱਧੂ ਦੇ ਕੰਮ ਦੀ ਤਾਂ ਉਹ ਆਉਣ ਵਾਲੇ ਸਮੇਂ 'ਚ ਕਈ ਫ਼ਿਲਮਾਂ ਲੈ ਕੇ ਆ ਰਹੇ ਨੇ ਜਿਨ੍ਹਾਂ ਚ ਮੋਹ, ਸ਼ੇਰ ਬੱਗਾ ਤੇ ਕਈ ਹੋਰ ਫ਼ਿਲਮਾਂ ਸ਼ਾਮਿਲ ਹਨ।