ਪੰਜਾਬੀ ਸਿਤਾਰਿਆਂ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਲਿਆ ਵੱਡਾ ਫੈਸਲਾ, ਮੀਟਿੰਗ ਵਿੱਚ ਸਿੱਪੀ ਗਿੱਲ, ਹਰਫ ਚੀਮਾ, ਰੁਪਿੰਦਰ ਹਾਂਡਾ ਸਮੇਤ ਕਈ ਗਾਇਕ ਹੋਏ ਸ਼ਾਮਿਲ

By  Rupinder Kaler September 30th 2020 03:10 PM

ਕਿਸਾਨ ਜਥੇਬੰਦੀਆਂ ਵੱਲੋਂ ਬੀਤੇ ਦਿਨ ਪੰਜਾਬੀ ਗਾਇਕਾਂ ਨਾਲ ਹੋਈ ਬੈਠਕ ਵਿੱਚ ਇੱਕ ਸਾਂਝੀ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ ਹੈ ਜਿਸ ਵਿੱਚ 7 ਕਲਾਕਾਰ ਹੋਣਗੇ ਅਤੇ 7 ਕਿਸਾਨ ਨੁਮਾਇੰਦੇ ਹੋਣਗੇ। ਇਸ ਬੈਠਕ ਵਿੱਚ ਅਦਾਕਾਰ ਦੀਪ ਸਿੱਧੂ, ਰੁਪਿੰਦਰ ਹਾਂਡਾ, ਸਿੱਪੀ ਗਿੱਲ, ਜੱਸ , ਹਰਫ ਚੀਮਾ ਸ਼ਾਮਲ ਹੋਏ, ਇਸ ਤੋਂ ਇਲਾਵਾ ਲੱਖਾ ਸਿਧਾਣਾ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ।

sippy

ਹੋਰ ਪੜ੍ਹੋ :

ਭੂਤਰੇ ਸਾਣ੍ਹ ਤੋਂ ਆਪਣੀ ਦਾਦੀ ਨੂੰ ਬਚਾਉਣ ਲਈ ਜਾਨ ਦੀ ਪਰਵਾਹ ਕੀਤੇ ਬਗੈਰ ਸਾਣ੍ਹ ਨਾਲ ਭਿੜ ਗਿਆ ਇਹ ਬੱਚਾ, ਵੀਡੀਓ ਨੂੰ ਲੋਕ ਕਰ ਰਹੇ ਹਨ ਖੂਬ ਪਸੰਦ

ਅਜਿਹਾ ਕੀ ਹੋਇਆ ਕਿ ਭੈਣ ਨੇਹਾ ਕੱਕੜ ਦੇ ਵਾਲ ਪੁੱਟਣ ਲੱਗ ਪਿਆ ਭਰਾ ਟੋਨੀ ਕੱਕੜ

rupinder

ਕਿਸਾਨ ਆਗੂਆਂ ਦੱਸਿਆ ਕਿ ਕਲਾਕਾਰਾਂ ਨੇ ਉਹਨਾਂ ਦੀ ਆਵਾਜ਼ ਬਣਨ ਦਾ ਵਾਅਦਾ ਕੀਤਾ ਹੈ। ਐਕਟਰ ਦੀਪ ਸਿੱਧੂ ਨੇ ਕਿਹਾ ਕਿ ਕਲਾਕਾਰਾਂ ਦੀ ਸਮਾਜ ਪ੍ਰਤੀ ਇੱਕ ਜ਼ਿੰਮੇਵਾਰੀ ਹੈ ਅਤੇ ਇਸੇ ਲਈ ਉਹ ਤੇ ਉਹਨਾਂ ਦੇ ਸਾਥੀ ਕਿਸਾਨ ਅੰਦੋਲਨ ਦਾ ਹਿੱਸਾ ਬਣ ਰਹੇ ਹਨ।

ਸਿੱਪੀ ਗਿੱਲ ਨੇ ਕਿਹਾ ਕਿ ਉਹਨਾਂ ਕੋਲ ਜੋਸ਼ ਹੈ ਪਰ ਉਹਨਾਂ ਰਾਹ ਦਿਖਾਉਣ ਲਈ ਲੀਡਰਸ਼ਿੱਪ ਦੀ ਲੋੜ ਹੈ। ਉਹਨਾਂ ਕਿਹਾ ਕਿ ਉਹ ਕਿਸਾਨਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣਗੇ। ਰੁਪਿੰਦਰ ਹਾਂਡਾ ਦਾ ਕਹਿਣਾ ਸੀ ਕਿ ਪਹਿਲੀ ਵਾਰ ਸਾਰੀ ਇੰਡਸਟਰੀ ਇਕੱਠੀ ਹੈ ਅਤੇ ਕਿਸਾਨ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।

 

View this post on Instagram

 

Kisaan majdoor ekta di ladayi hun kisaan union te youth ikathe ho k ladage ??

A post shared by Harf Cheema (ਹਰਫ) (@harfcheema) on Sep 29, 2020 at 9:06pm PDT

ਇਸ ਨਾਲ ਆਉਣ ਵਾਲੇ ਸਮੇਂ ਵਿੱਚ ਇੰਡਸਟਰੀ ਵਿੱਚ ਵੀ ਤਬਦੀਲੀ ਦੇਖਣ ਨੂੰ ਮਿਲੇਗੀ। ਕਲਾਕਾਰਾਂ ਦਾ ਕਹਿਣਾ ਸੀ ਕਿ ਉਹ ਸਾਰੇ ਜ਼ਿਮੀਂਦਾਰ ਪਰਿਵਾਰ ਵਿੱਚੋਂ ਆਉਂਦੇ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਇਹ ਕਾਨੂੰਨ ਕਿਸਾਨੀ ਦੇ ਹੱਕ ਵਿੱਚ ਨਹੀਂ।

Related Post