ਕਿਸਾਨਾਂ ਦੇ ਦਿੱਲੀ ਮਾਰਚ ਨੂੰ ਪੂਰਾ ਸਮਰਥਨ ਦੇ ਰਹੇ ਹਨ ਪੰਜਾਬੀ ਇੰਡਸਟਰੀ ਦੇ ਸਿਤਾਰੇ

ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਕਿਸਾਨ ਅੰਦੋਲਨ 'ਚ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ । ਹਰ ਗਾਇਕ ਤੇ ਫ਼ਿਲਮੀ ਸਿਤਾਰੇ ਵੱਲੋਂ ਕਿਸਾਨਾਂ ਦੇ ਮੋਰਚਾ ਫਤਹਿ ਕਰਨ ਲਈ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਟਵੀਟ ਕਰਦਿਆਂ ਲਿਖਿਆ, 'ਕਿਹੜਾ ਬੰਨ੍ਹ ਮਾਰੂ ਯਾਰੋ, ਵਗਦਿਆਂ ਦਰਿਆਵਾਂ ਨੂੰ। ਸ਼ਾਲਾ! ਸੱਚਾਈ ਦੀ ਜਿੱਤ ਹੋਵੇ, ਸ਼ਾਲਾ! ਰੋਟੀ ਦੀ ਜਿੱਤ ਹੋਵੇ।'
ਹੋਰ ਪੜ੍ਹੋ :
ਸੋਨੂੰ ਸੂਦ ਨੇ ਵੀ ਕੀਤਾ ਕਿਸਾਨਾਂ ਦਾ ਸਮਰਥਨ, ਟਵੀਟ ਕਰਕੇ ਆਖੀ ਇਹ ਗੱਲ
ਕਿਸਾਨਾਂ ਦੇ ਰੋਸ ਮਾਰਚ ਦੌਰਾਨ ਇੱਕ ਕਿਸਾਨ ਦੀ ਮੌਤ, ਬੱਬੂ ਮਾਨ ਸਣੇ ਕਈ ਗਾਇਕਾਂ ਨੇ ਦਿੱਤੀ ਸ਼ਰਧਾਂਜਲੀ
ਇਸੇ ਤਰ੍ਹਾਂ ਗਾਇਕ ਦਿਲਜੀਤ ਨੇ ਵੀ ਕਿਸਾਨ ਅੰਦੋਲਨ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ,'ਬਾਬਾ ਭਲੀ ਕਰੇ, ਅੰਗ ਸੰਗ ਸਹਾਈ ਹੋਣ।'
ਪੰਜਾਬੀ ਗਾਇਕ ਜੈਜ਼ੀ ਬੀ ਨੇ ਵੀ ਕਿਸਾਨ ਕਾਫਲੇ ਦੀ ਤਸਵੀਰ ਸਾਂਝੀ ਕਰਦਿਆਂ ਅਰਦਾਸ ਕੀਤੀ, 'ਵਾਹਿਗੁਰੂ ਜੀ ਕਿਰਪਾ ਰੱਖਿਓ, ਇਹ ਮੈਦਾਨ ਫਤਹਿ ਕਰਨ ਸਾਡੇ ਕਿਸਾਨ ਮਜਦੂਰ।' ਇਸ ਤੋਂ ਇਲਾਵਾ ਹਾਰਡੀ ਸੰਧੂ ਤੇ ਐਮੀ ਵਿਰਕ ਨੇ ਵੀ ਸੋਸ਼ਲ ਮੀਡੀਆ ਜ਼ਰੀਏ ਕਿਸਾਨ ਕਾਫਲੇ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਆਪਣਾ ਸਮਰਥਨ ਦਿੱਤਾ ਹੈ।
View this post on Instagram
View this post on Instagram