‘ਝਾਂਜਰ ਚਾਂਦੀ ਦੀ’ ਨੇ ਫੇਰ ਪਵਾਏ ਪੁਆੜੇ, ਦੇਖੋ ਵੀਡੀਓ

ਪੰਜਾਬੀ ਫਿਲਮ ‘ਕਾਕੇ ਦਾ ਵਿਆਹ’ ਦਾ ਨਵਾਂ ਗੀਤ ‘ਝਾਂਜਰ ਚਾਂਦੀ ਦੀ’ ਸਰੋਤਿਆਂ ਦੀ ਝੋਲੀ ਪੈ ਚੁੱਕਿਆ ਹੈ, ਜਿਸਨੂੰ ਜੋਰਡਨ ਸੰਧੂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਉਹਨਾਂ ਦਾ ਸਾਥ ਦਿੱਤਾ ਹੈ ਗਾਇਕਾ ਰਾਸ਼ੀ ਰਾਗ ਨੇ। ਇਸ ਗੀਤ ਨੂੰ ਫਿਲਮ ਦੇ ਹੀਰੋ ਜੋਰਡਨ ਸੰਧੂ ਤੇ ਮਾਡਲ Rashalika ਉੱਤੇ ਫਿਲਮਾਇਆ ਗਿਆ ਹੈ। ਗੀਤ ‘ਚ ਮੁਟਿਆਰ ਜੱਟੀ ਦੇ ਹੁਸਨ ਦੀ ਤਾਰੀਫ ਕੀਤੀ ਗਈ ਹੈ, ਤੇ ਮੁਟਿਆਰ ਵੱਲੋਂ ਪਾਈ ਚਾਂਦੀ ਦੀ ਝਾਂਜਰ ਦੀ ਗੱਲ ਕੀਤੀ ਗਈ ਹੈ ਜਿਸ ਪਿੱਛੇ ਮੋਗੇ ਦੇ ਗੱਭਰੂ ਲੜ ਪਏ ਨੇ। ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਨੇ ਤੇ ਮਿਊਜ਼ਿਕ ‘ਦਿ ਬੌਸ’ ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਵ੍ਹਾਇਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
ਹੋਰ ਵੇਖੋ: ਜੈਸਮੀਨ ਸੈਂਡਲਾਸ ਦਾ ਦਿਲ ਕਿਸ ਦੇ ਪਿੱਛੇ ਪਿੱਛੇ ਭੱਜ ਰਿਹਾ ਹੈ, ਦੇਖੋ ਵੀਡੀਓ
‘ਕਾਕੇ ਦਾ ਵਿਆਹ’ ਪੰਜਾਬੀ ਕਾਮੇਡੀ ਫਿਲਮ ਹੈ ਜਿਸ ‘ਚ ਗਾਇਕ ਜੋਰਡਨ ਸੰਧੂ ਨਾਇਕ ਦੀ ਭੂਮਿਕਾ ‘ਚ ਤੇ ਅਦਾਕਾਰਾ ਪ੍ਰਭ ਗਰੇਵਾਲ ਨਾਇਕਾ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਤੇ ਇਨ੍ਹਾਂ ਦੋਵਾਂ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ ਨਿਰਮਲ ਰਿਸ਼ੀ, ਪ੍ਰੀਤੀ ਸਪਰੂ, ਕਰਮਜੀਤ ਅਨਮੋਲ, ਹਾਰਬੀ ਸੰਘਾ ਤੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਰਾਏ ਯੁਵਰਾਜ ਬੈਂਸ ਵੱਲੋਂ ਡਾਇਰੈਕਟ ਕੀਤੀ ਇਹ ਮੂਵੀ ਇੱਕ ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।