ਜਾਣੋ ਗਾਇਕੀ ਤੋਂ ਅਦਾਕਾਰੀ 'ਚ ਝੰਡੇ ਗੱਡਣ ਵਾਲੇ ਇਹਨਾਂ ਪੰਜਾਬੀ ਸਿਤਾਰਿਆਂ ਦੀਆਂ ਡੈਬਿਊ ਫ਼ਿਲਮਾਂ ਬਾਰੇ
ਜਾਣੋ ਗਾਇਕੀ ਤੋਂ ਅਦਾਕਾਰੀ 'ਚ ਝੰਡੇ ਗੱਡਣ ਵਾਲੇ ਇਹਨਾਂ ਪੰਜਾਬੀ ਸਿਤਾਰਿਆਂ ਦੀਆਂ ਡੈਬਿਊ ਫ਼ਿਲਮਾਂ ਬਾਰੇ : ਪੰਜਾਬੀ ਸਿਨੇਮਾ ਅਤੇ ਮਿਊਜ਼ਿਕ ਇੰਡਸਟਰੀ ਹਮੇਸ਼ਾ ਹੀ ਇੱਕ ਦੂਜੇ ਦੇ ਨਾਲ ਚਲਦੇ ਆ ਰਹੇ ਹਨ। ਸਗੋਂ ਸੰਗੀਤ ਜਗਤ ਦੀ ਪ੍ਰਫੁੱਲਤਾ ਨੇ ਸਿਨੇਮਾ ਨੂੰ ਵੱਡੇ ਪੱਧਰ 'ਤੇ ਪਹੁੰਚਾਇਆ ਹੈ। ਇਹ ਹੀ ਕਾਰਨ ਹੈ ਕਿ ਅੱਜ ਪੰਜਾਬੀ ਸਿਨੇਮਾ 'ਚ ਗਾਇਕ ਅਦਾਕਾਰੀ ਵੱਲ ਆ ਰਹੇ ਹਨ। ਸਗੋਂ ਆ ਹੀ ਨਹੀਂ ਰਹੇ ਉਹਨਾਂ ਨੂੰ ਕਾਮਯਾਬੀ ਵੀ ਹਾਸਿਲ ਹੋ ਰਹੀ ਹੈ। ਅਜਿਹੇ ਬਹੁਤ ਸਾਰੇ ਨਾਮ ਹਨ ਜਿੰਨ੍ਹਾਂ ਨੇ ਗਾਇਕੀ ਤੋਂ ਅਦਾਕਾਰੀ ਦੀ ਦੁਨੀਆਂ 'ਚ ਝੰਡੇ ਗੱਡੇ ਹਨ ਜਿੰਨ੍ਹਾਂ 'ਚ ਸਭ ਤੋਂ ਮੂਹਰਲੀਆਂ ਕਤਾਰਾਂ 'ਚ ਨਾਮ ਆਉਂਦੇ ਹਨ ਬੱਬੂ ਮਾਨ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਅਮਰਿੰਦਰ ਗਿੱਲ ਅਤੇ ਸਤਿੰਦਰ ਸਰਤਾਜ ਹੋਰਾਂ ਦਾ।
View this post on Instagram
The eyes say it all ?? #babbumaan #punjabi #singer #actor #punjab #
ਬੱਬੂ ਮਾਨ ਨੇ ਐਕਟਿੰਗ ‘ਚ ਆਪਣਾ ਪਹਿਲਾ ਕਦਮ ਹਵਾਏਂ ਫਿਲਮ ਰਾਹੀਂ ਰੱਖਿਆ ਸੀ ਜਿਹੜੀ ਕਿ 1984 ਸਿੱਖ ਦੰਗਿਆਂ ‘ਤੇ ਫਿਲਮਾਈ ਗਈ ਸੀ। ਜੋ ਕਿ ਭਾਰਤ ‘ਚ ਬੈਨ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਬੱਬੂ ਮਾਨ 2006 'ਚ ਪਹਿਲੀ ਪੰਜਾਬੀ ਫ਼ਿਲਮ ‘ਰੱਬ ਨੇ ਬਣਾਈਆਂ ਜੋੜੀਆਂ’ ਲੈ ਕੇ ਆਏ ਜਿਸ ‘ਚ ਬਾਬੂ ਮਾਨ ਹੋਰਾਂ ਨੇ ਲੀਡ ਰੋਲ ਨਿਭਾਇਆ। ਇਸ ਫਿਲਮ ਨੇ ਬਾਕਸ ਆਫਿਸ ‘ਤੇ ਤਹਿਲਕਾ ਮਚਾ ਦਿੱਤਾ , ਫਿਲਮ ਸੁਪਰ ਹਿੱਟ ਰਹੀ।
View this post on Instagram
ਦਿਲਜੀਤ ਦੋਸਾਂਝ ਦੀ ਡੈਬਿਊ ਫ਼ਿਲਮ ਦੀ ਗੱਲ ਕਰੀਏ ਤਾਂ ਉਹਨਾਂ ਨੇ ਪੰਜਾਬੀ ਫ਼ਿਲਮ 'ਦ ਲਾਈਨਜ਼ ਆਫ਼ ਪੰਜਾਬ' ਨਾਲ ਜਿਹੜੀ 2011 'ਚ ਰਿਲੀਜ਼ ਹੋਈ ਸੀ ਨਾਲ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਬਾਲੀਵੁੱਡ 'ਚ ਅਦਾਕਾਰੀ ਦੇ ਨਾਲ ਨਾਲ ਗਾਇਕੀ 'ਚ ਵੀ ਸ਼ੌਹਰਤ ਹਾਸਿਲ ਕੀਤੀ।
View this post on Instagram
ਗਿੱਪੀ ਗਰੇਵਾਲ ਦੀ ਪਹਿਲੀ ਫ਼ਿਲਮ ਸੀ 'ਮੇਲ ਕਰਾਦੇ ਰੱਬਾ' ਜਿਸ 'ਚ ਉਹਨਾਂ ਦਾ ਰੋਲ ਤਾਂ ਛੋਟਾ ਸੀ ਪਰ ਉਸ ਤੋਂ ਬਾਅਦ ਨਾਇਕ ਦੇ ਤੌਰ 'ਤੇ ਹਿੱਟ ਫ਼ਿਲਮਾਂ ਦੀ ਝੜੀ ਲਗਾ ਦਿੱਤੀ ਅਤੇ ਅੱਜ ਪੰਜਾਬ ਦੀਆਂ ਸਭ ਤੋਂ ਵੱਧ ਕਾਮਯਾਬ ਫ਼ਿਲਮਾਂ 'ਚ ਉਹਨਾਂ ਦੀਆਂ ਫ਼ਿਲਮਾਂ ਮੂਹਰਲਾ ਸਥਾਨ ਲੈਂਦੀਆਂ ਹਨ।
View this post on Instagram
NEW ALBUM Coming OuT in 2017 :) Next Concerts Edmonton 12th Aug Vancouver 19th Aug Winnipeg 27th Aug
ਅਮਰਿੰਦਰ ਗਿੱਲ ਨੇ ਆਪਣਾ ਐਕਟਿੰਗ ਡੈਬਿਊ ਫ਼ਿਲਮ ਮੁੰਡੇ ਯੂ.ਕੇ. ਰਾਹੀਂ ਕੀਤਾ ਸੀ ਜਿਸ 'ਚ ਜਿੰਮੀ ਸ਼ੇਰਗਿੱਲ ਨਾਲ ਉਹਨਾਂ ਦਾ ਸਪੋਰਟਿੰਗ ਰੋਲ ਸੀ। ਪਰ ਉਸ ਤੋਂ ਬਾਅਦ ਪੰਜਾਬੀ ਸਿਨੇਮਾ 'ਤੇ ਹਮੇਸ਼ਾ ਵੱਖਰਾ ਕੰਟੈਂਟ ਪੇਸ਼ ਕੀਤਾ ਤੇ ਸਿਨੇਮਾ ਦਾ ਰੁਖ ਹੀ ਬਦਲ ਕੇ ਰੱਖ ਦਿੱਤਾ।
View this post on Instagram
ਸ਼ਾਇਰ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਜਿਨ੍ਹਾਂ ਦੀ ਗਾਇਕੀ ਤਾਂ ਰੂਹ ਨੂੰ ਸਕੂਨ ਪਹੁੰਚਾਉਂਦੀ ਹੀ ਹੈ ਪਰ ਉਹਨਾਂ ਦੀ ਡੈਬਿਊ ਫ਼ਿਲਮ 'ਦ ਬਲੈਕ ਪ੍ਰਿੰਸ' ਦੁਨੀਆਂ ਭਰ 'ਚ ਚਰਚਾ ਦਾ ਵਿਸ਼ਾ ਬਣੀ ਅਤੇ ਫ਼ਿਲਮ ਦੀਆਂ ਬਹੁਤ ਤਾਰੀਫਾਂ ਵੀ ਹੋਈਆਂ।