ਸਿੰਘ ਜੀਤ ਦੀ ਕਲਮ ‘ਚੋਂ ਤੇ ਸੁੱਖੀ ਮਾਨ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਘੈਂਟ ਮੁੰਡਾ’ ਗੀਤ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

By  Lajwinder kaur October 24th 2019 12:30 PM
ਸਿੰਘ ਜੀਤ ਦੀ ਕਲਮ ‘ਚੋਂ ਤੇ ਸੁੱਖੀ ਮਾਨ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਘੈਂਟ ਮੁੰਡਾ’ ਗੀਤ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਪੰਜਾਬੀ ਗਾਇਕ ਸੁੱਖੀ ਮਾਨ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਜੀ ਹਾਂ ਉਨ੍ਹਾਂ ਦਾ ਮੋਸਟ ਅਵੇਟਡ ਗੀਤ ‘ਘੈਂਟ ਮੁੰਡਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗਾਣੇ ਨੂੰ ਸੁੱਖੀ ਮਾਨ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

ਹੋਰ ਵੇਖੋ:ਪਿਆਰ ਦੀਆਂ ਬਾਤਾਂ ਪਾਉਂਦਾ ‘ਅੜਬ ਮੁਟਿਆਰਾਂ’ ਦਾ ਨਵਾਂ ਗੀਤ ‘ਵੱਡੇ-ਵੱਡੇ ਦਿਨ’ ਮਨਪ੍ਰੀਤ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਨਾਮੀ ਗੀਤਕਾਰ ਸਿੰਘ ਜੀਤ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ। ਕਾਕਾ ਫ਼ਿਲਮਸ ਵੱਲੋਂ ਗਾਣੇ ਦੀ ਸ਼ਾਨਦਾਰ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਸੁੱਖੀ ਮਾਨ ਨੇ ਗਾਣੇ ਦੀ ਵੀਡੀਓ ‘ਚ ਅਦਾਕਾਰੀ ਵੀ ਖੁਦ ਕੀਤੀ ਹੈ। ਇਸ ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਰੋਮਾਂਟਿਕ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

Related Post