ਪੰਜਾਬੀ ਗਾਇਕ ਸਿੱਪੀ ਗਿੱਲ ਜਲਦ ਨਜ਼ਰ ਆਉਣਗੇ ਵੱਡੇ ਪਰਦੇ ‘ਤੇ

ਪੰਜਾਬੀ ਗਾਇਕ ਸਿੱਪੀ ਗਿੱਲ ਜਿਹਨਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣੀ ਅਹਿਮ ਜਗ੍ਹਾ ਬਣਾ ਲਈ ਹੈ। ਸਿੱਪੀ ਗਿੱਲ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਉਹਨਾਂ ਨੇ ਆਪਣੀ ਵਿਲੱਖਣੀ ਆਵਾਜ਼ ਸਦਕਾ ਉਹਨਾਂ ਦੇ ਵੀ ਫੈਨਜ਼ ਦੀ ਲੰਬੀ ਲਿਸਟ ਹੈ ਜਿਸ ਦੇ ਚੱਲਦੇ ਉਹਨਾਂ ਦੇ ਫੈਨਜ਼ ਉਹਨਾਂ ਦੇ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਹਨ।
ਪੰਜਾਬੀ ਗਾਇਕ ਸਿੱਪੀ ਗਿੱਲ ਜਲਦ ਨਜ਼ਰ ਆਉਣਗੇ ਵੱਡੇ ਪਰਦੇ ‘ਤੇ
ਹੋਰ ਦੇਖੋ: ਮਿੱਠੀ ਆਵਾਜ਼ ਦੇ ਮਾਲਿਕ ਪ੍ਰਭ ਗਿੱਲ ਮਨਾ ਰਹੇ ਨੇ ਆਪਣਾ 34ਵਾਂ ਜਨਮਦਿਨ
ਖਬਰਾਂ ਦੇ ਮੁਤਾਬਕ ਉਹ ਬਹਤ ਜਲਦ ‘ਜੱਦੀ ਸਰਦਾਰ’ ‘ਚ ਨਜ਼ਰ ਆ ਸਕਦੇ ਹਨ। ਇਸ ਫਿਲਮ ਦੀ ਕਹਾਣੀ ਧੀਰਜ ਕੁਮਾਰ ਵੱਲੋਂ ਲਿਖੀ ਹੈ, ਤੇ ਇਸ ਫ਼ਿਲਮ ਦਾ ਨਿਰਮਾਣ ‘ਸੌਫਟ ਦਿਲ ਪ੍ਰੋਡਕਸ਼ਨ ਯੂ.ਐੱਸ.ਏ’ ਦੇ ਸ ਬਲਜੀਤ ਸਿੰਘ ਜੌਹਲ ਵੱਲੋਂ ਕੀਤਾ ਜਾ ਰਿਹਾ ਹੈ। ਇਸ ਫਿਲਮ ਦੀ ਜਲਦ ਹੀ ਸ਼ੂਟਿੰਗ ਸ਼ੁਰੂ ਹੋ ਸਕਦੀ ਹੈ। ਫਿਲਹਾਲ ਇਸ ਫਿਲਮ ‘ਚ ਹੋਰ ਕਲਾਕਾਰਾਂ ਦੀ ਜਾਣਕਾਰੀ ਨਹੀਂ ਮਿਲ ਪਾਈ ਹੈ ਪਰ ਇਹ ਤਾਂ ਪੱਕਾ ਹੈ ਕਿ ਪੰਜਾਬ ਦੇ ਹੋਰ ਵੱਡੇ ਕਲਾਕਾਰ ਵੀ ਇਸ ਫਿਲਮ ਨਜ਼ਰ ਆਉਣਗੇ।
ਪੰਜਾਬੀ ਗਾਇਕ ਸਿੱਪੀ ਗਿੱਲ ਜਲਦ ਨਜ਼ਰ ਆਉਣਗੇ ਵੱਡੇ ਪਰਦੇ ‘ਤੇ
ਜੇ ਗੱਲ ਕਰੀਏ ਸਿੱਪੀ ਗਿੱਲ ਦੇ ਗੀਤਾਂ ਦੀ ਤਾਂ ਉਹਨਾਂ ਨੇ ਬੇਕਦਰਾਂ, ਪਿਆਰ ਨਹੀਂ ਘਟਦਾ, ਕਬੂਤਰੀ , ਜੱਟ ਕੁਵਾਰਾ ਤੇ ਕਿੰਗ ਆਫ ਪੰਜਾਬ ਵਰਗੇ ਕਈ ਗੀਤਾਂ ਨੂੰ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ। ਉਹਨਾਂ ਦੇ ਸਾਰੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲਦਾ ਹੈ। ਫਿਲਮੀ ਕਰੀਆਰ ‘ਚ ਇਸ ਤੋਂ ਪਹਿਲਾਂ ‘ਲੌਕ’ ਤੇ 'ਟਾਈਗਰ' ਵਰਗੀ ਫਿਲਮਾਂ ‘ਚ ਨਜ਼ਰ ਆ ਚੁੱਕੇ ਹਨ।