ਪੰਜਾਬੀਆਂ ਲਈ ਮਾਣ ਦੀ ਗੱਲ, ਯੂ.ਕੇ. ਦੇ ‘Wireless Festival’ ‘ਚ ਪ੍ਰਫਾਰਮੈਂਸ ਕਰਨ ਵਾਲਾ ਪਹਿਲਾ ਸਰਦਾਰ ਤੇ ਪਹਿਲਾ ਭਾਰਤੀ ਕਲਾਕਾਰ ਬਣਿਆ ਪੰਜਾਬੀ ਗਾਇਕ ‘ਸਿੱਧੂ ਮੂਸੇਵਾਲਾ’
Lajwinder kaur
September 13th 2021 12:04 PM --
Updated:
September 13th 2021 12:05 PM
ਪੰਜਾਬੀ ਮਿਊਜ਼ਿਕ ਜਗਤ ਦਿਨ ਰਾਤ ਤਰੱਕੀਆਂ ਦੇ ਰਾਹਾਂ ਵੱਲੋਂ ਵੱਧ ਰਿਹਾ ਹੈ । ਪੰਜਾਬੀ ਮਿਊਜ਼ਿਕ ਅਜਿਹਾ ਹੈ ਕਿ ਜੋ ਕਿ ਦੁਨੀਆ ਦੇ ਕੋਨੇ-ਕੋਨੇ ‘ਚ ਵੱਜ ਰਿਹਾ ਹੈ। ਪੰਜਾਬੀ ਗਾਇਕ ਜੋ ਕਿ ਪੰਜਾਬੀ ਸੰਗੀਤ ਨੂੰ ਉੱਚੀਆਂ ਬੁਲੰਦੀਆਂ ‘ਚ ਪਹੁੰਚਾਉਣ ਲਈ ਖੂਬ ਮਿਹਨਤ ਕਰ ਰਹੇ ਨੇ । ਅਜਿਹਾ ਹੀ ਮਾਣ ਵਾਲਾ ਕੰਮ ਕੀਤਾ ਹੈ ਗਾਇਕ ਸਿੱਧੂ ਮੂਸੇਵਾਲਾ (sidhu moosewala) ਨੇ । ਜੀ ਹਾਂ ਉਹ ਪਹਿਲਾ ਸਰਦਾਰ ਕਲਾਕਾਰ ਹੋਣ ਦੇ ਨਾਲ ਪਹਿਲਾ ਭਾਰਤੀ ਕਲਾਕਾਰ ਬਣ ਗਿਆ ਹੈ ਜਿਸ ਨੇ ਯੂ.ਕੇ ਦੇ ਪ੍ਰਸਿੱਧ ‘Wireless Festival’ ‘ਚ ਪ੍ਰਫਾਰਮ ਕੀਤਾ ਹੈ।