ਕਿਸਾਨ ਅੰਦੋਲਨ ਵਿੱਚ ਪੁਲਿਸ ਵੱਲੋਂ ਜੇਲ ਭੇਜੀ ਗਈ ਨੌਦੀਪ ਕੌਰ ਭੈਣ ਲਈ ਸਾਰਾ ਪੰਜਾਬ ਆਵਾਜ਼ ਬੁਲੰਦ ਕਰ ਰਿਹਾ ਹੈ । ਮਜ਼ਦੂਰ ਅਧਿਕਾਰ ਕਾਰਕੁੰਨ ਨੌਦੀਪ ਕੌਰ ਦੀ ਗ੍ਰਿਫਤਾਰੀ ਦਾ ਮਾਮਲਾ ਕੌਮਾਂਤਰੀ ਚਰਚਾ ਦਾ ਮੁੱਦਾ ਬਣ ਗਿਆ ਹੈ।
ਹੋਰ ਪੜ੍ਹੋ : ਹਰ ਇੱਕ ਦੇ ਦਿਲ ਨੂੰ ਛੂਹ ਰਹੀ ਹੈ ਇਹ ਤਸਵੀਰ, ਫੌਜੀ ਜਵਾਨ ਛੁੱਟੀ ਲੈ ਕੇ ਸਿੱਧਾ ਪਹੁੰਚਿਆ ਦਿੱਲੀ ਕਿਸਾਨ ਅੰਦੋਲਨ ‘ਚ, ਪਿਤਾ ਨੂੰ ਦੇਖ ਹੋਇਆ ਭਾਵੁਕ, ਬਾਕਸਰ ਵਿਜੇਂਦਰ ਸਿੰਘ ਨੇ ਵੀ ਭਾਵੁਕ ਹੋ ਕੇ ਪਾਈ ਪੋਸਟ
ਪੰਜਾਬੀ ਕਲਾਕਾਰ ਵੀ ਨੌਦੀਪ ਕੌਰ ਦੇ ਹੱਕ ‘ਚ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ । ਪੰਜਾਬੀ ਗਾਇਕ ਸ਼ੀਰਾ ਜਸਵੀਰ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਨੌਦੀਪ ਕੌਰ ਦੇ ਲਈ ਲਿਖਿਆ ਹੈ- ‘23 ਸਾਲ ਦੀ ਨੌਦੀਪ ਕੌਰ ਨੂੰ 12 ਜਨਵਰੀ ਨੂੰ ਕੁੰਡਲੀ ਹੱਦ ਤੋਂ ਹਰਿਆਣਾ ਪੁਲਸ ਨੇ ਚੁੱਕ ਲਿਆ ਸੀ। ਉਸ ਨੂੰ 20 ਦਿਨਾਂ ਤੋਂ ਹਿਰਾਸਤ ਵਿੱਚ ਰੱਖਿਆ ਗਿਆ ਹੈ। ਨੌਦੀਪ ਦੇ ਵਕੀਲ ਨੇ ਦੱਸਿਆ ਹੈ ਕਿ ਮੈਡੀਕਲ ਚੈਕਅੱਪ ਤੋਂ ਬਾਅਦ ਨੌਦੀਪ ਨੂੰ ਲੱਗੀਆਂ ਸੱਟਾਂ ਤੋਂ ਪਤਾ ਲਗਦਾ ਹੈ ਕਿ ਉਸ ਨਾਲ ਜੇਲ ‘ਚ ਜਬਰਦਸਤੀ ਕੀਤੀ ਗਈ ਹੈ। ਹੈਰਾਨੀ ਹੈ ਕਿ ਕੋਈ ਕਿਸਾਨ ਆਗੂ ਇਸ ਬੱਚੀ ਦੇ ਹੱਕ ਵਿਚ ਇਕ ਸ਼ਬਦ ਨਹੀਂ ਬੋਲਿਆ। ਸਾਨੂੰ ਆਪਣੇ ਤੌਰ ਤੇ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਚੁੱਕਣਾ ਚਾਹੀਦਾ ਹੈ
#ReleaseNodeepKaur
#FarmersProtest’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਨੌਦੀਪ ਕੌਰ ਦੇ ਲਈ ਇਨਸਾਫ ਮੰਗ ਰਹੇ ਨੇ ।
ਗਾਇਕ ਤਰਸੇਮ ਜੱਸੜ ਨੇ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ 'ਚ ਨੌਦੀਪ ਕੌਰ ਦੇ ਲਈ ਪੋਸਟ ਪਾਈ ਹੈ ।