ਸਾਬਰ ਕੋਟੀ ਨੂੰ ਸੁਰਾਂ ਦਾ ਸੁਲਤਾਨ ਕਿਹਾ ਜਾਵੇ ਤਾਂ ਕੋਈ ਅਕਥਨੀ ਨਹੀਂ ਹੋਵੇਗੀ ਕਿਉਂਕਿ ਸਾਬਰ ਕੋਟੀ ਆਪਣੇ ਗੀਤਾਂ ਵਿੱਚ ਅਜਿਹੇ ਸੁਰ ਛੇੜਦਾ ਸੀ ਜਿਸ ਨੂੰ ਸੁਣਕੇ ਹਰ ਕੋਈ ਮਦਹੋਸ਼ ਹੋ ਜਾਂਦਾ ਸੀ । ਸਾਬਰ ਕੋਟੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਸਾਬਰ ਕੋਟੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਕਪੂਰਥਲਾ ਦੇ ਪਿੰਡ ਕੋਟ ਕਰਾਰ ਖਾਨ ਵਿੱਚ ਹੋਇਆ ਸੀ ।
https://www.youtube.com/watch?v=EBIST9c9vOs
ਸਾਬਰ ਕੋਟੀ ਦੇ ਘਰ ਗਾਉਣ ਵਜਾਉਣ ਵਾਲਾ ਮਹੌਲ ਸੀ ਇਸ ਲਈ ਉਹਨਾਂ ਨੇ ਬਚਪਨ ਵਿੱਚ ਹੀ ਸੰਗੀਤ ਦੀਆਂ ਬਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ ਸਨ । ਜਦੋਂ ਉਹ ਸਿਰਫ ਨੌਂ ਸਾਲ ਦੇ ਸਨ ਤਾਂ ਉਹਨਾਂ ਨੇ ਸਟਜ ਤੇ ਪ੍ਰਫਾਰਮੈਂਸ ਦੇਣੀ ਸ਼ੁਰੂ ਕਰ ਦਿੱਤੀ ਸੀ । ਪਰ ਉਹ ਆਪਣੇ ਗਾਇਕੀ ਦੇ ਫਨ ਨੂੰ ਹੋਰ ਨਿਖਾਰਨਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਪੂਰਨ ਸ਼ਾਹ ਕੋਟੀ ਨੂੰ ਆਪਣਾ ਗੁਰੂ ਧਾਰਿਆ ।
https://www.youtube.com/watch?v=tpBdCEWvuNY
ਉਸਤਾਦ ਪੂਰਨ ਸ਼ਾਹ ਕੋਟੀ ਤੋਂ ਸਾਬਰ ਕੋਟੀ ਨੇ ਸੰਗੀਤ ਦੀ ਹਰ ਬਰੀਕੀ ਸਿੱਖੀ । ਸਾਬਰ ਕੋਟੀ ਦੀ ਸਭ ਤੋਂ ਪਹਿਲੀ ਕੈਸੇਟ 1998 ਵਿੱਚ ਸੋਨੇ ਦੇ ਕੰਗਨਾ ਆਈ ਸੀ । ਸਾਬਰ ਕੋਟੀ ਦੀਆਂ ਹੁਣ ਤੱਕ 13 ਕੈਸੇਟਾਂ ਮਾਰਕਿਟ ਵਿੱਚ ਆ ਚੁੱਕੀਆਂ ਹਨ । ਇਸ ਤੋਂ ਇਲਾਵਾ ਉਹ ਪੰਜ ਫਿਲਮਾਂ ਵਿੱਚ ਪਲੇਬੈਕ ਗਾਣੇ ਵੀ ਗਾ ਚੁੱਕੇ ਹਨ ।
https://www.youtube.com/watch?v=MwF4bcENP1U
ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਤੈਨੂੰ ਕੀ ਦੱਸੀਏ, ਕਰ ਗਈ ਸੌਦਾ ਸਾਡਾ, ਉਹ ਮੌਸਮ ਵਾਂਗ ਬਦਲ ਗਏ, ਅਸੀਂ ਧੁਰ ਅੰਦਰ ਲੀਰਾਂ ਹੋਏ ਬੈਠੇ ਹਾਂ, ਆਏ ਹਾਏ ਗੁਲਾਬੋ, ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ, ਪੀਂਘ ਹੁਲਾਰੇ ਲੈਂਦੀ ਤੋਂ ਇਲਾਵਾ ਹੋਰ ਕਈ ਹਿੱਟ ਗਾਣੇ ਰਹੇ ।
https://www.youtube.com/watch?v=MOAXHU89mDA
ਉਹਨਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵਿਆਹ ਰੀਟਾ ਨਾਲ ਹੋਇਆ ਸੀ । ਵਿਆਹ ਤੋਂ ਬਾਅਦ ਉਹਨਾਂ ਦੇ ਘਰ 4 ਬੱਚਿਆਂ ਨੇ ਜਨਮ ਲਿਆ ਸੀ । ਉਹਨਾਂ ਦਾ ਬੇਟਾ ਐਲਐਕਸ ਕੋਟੀ ਵੀ ਸੰਗੀਤ ਦੀ ਦੁਨੀਆ ਵਿੱਚ ਆਪਣੀ ਕਿਸਮਤ ਅਜਮਾ ਰਿਹਾ ਹੈ ।
Sabar Koti
ਸਾਬਰ ਕੋਟੀ ਦੀ ਮੌਤ ਦੇ ਕਾਰਨਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਕਾਫੀ ਸਮੇਂ ਤੋਂ ਬਿਮਾਰ ਚਲ ਰਹੇ ਸਨ । ਜਿਸ ਕਰਕੇ ਉਹਨਾਂ ਦੀ ਮੌਤ 25 ਜਨਵਰੀ 2018 ਵਿੱਚ ਹੋ ਗਈ ਸੀ ।ਭਾਵੇਂ ਸਾਬਰ ਕੋਟੀ ਇਸ ਦੁਨੀਆ ਵਿੱਚ ਨਹੀਂ ਪਰ ਉਹਨਾਂ ਦੇ ਗੀਤ ਹਮੇਸ਼ਾ ਅਮਰ ਰਹਿਣਗੇ ।