ਇੱਕ ਵੱਖਰੀ ਪਹਿਚਾਣ ਵਾਲੇ ਪੰਜਾਬੀ ਗਾਇਕ ਰਵਿੰਦਰ ਗਰੇਵਾਲ ravinder grewal ਬੜੇ ਹੀ ਮਸ਼ਹੂਰ ਗਾਇਕ ਹਨ| ਉਹਨਾਂ ਨੇ ਆਪਣੀ ਬੁਲੰਦ ਅਤੇ ਮੀਠੀ ਆਵਾਜ਼ ਵਿੱਚ ਕਈ ਹਿੱਟ ਗੀਤ ਦਿੱਤੇ ਹਨ| ਹਾਲ ਹੀ ਵਿੱਚ ਉਹਨ ਅਦਾ ਨਵਾਂ ਗੀਤ 'ਡਾਲਰ' punjabi song ਰਿਲੀਜ਼ ਹੋਇਆ ਹੈ| ਇਸ ਬੇਹੱਦ ਖੂਬਸੂਰਤ ਗੀਤ ਵਿੱਚ ਇੱਕ ਪਿਤਾ ਅਤੇ ਪੁੱਤਰ ਦੇ ਗਹਿਰੇ ਪਿਆਰ ਨੂੰ ਦਰਸ਼ਾਇਆ ਗਿਆ ਹੈ| ਜਿੱਥੇ ਕਿ ਗੀਤ ਦੇ ਬੋਲ ਲਾਲੀ ਡੱਡੂਮਾਜਰਾ ਨੇ ਲਿਖੇ ਹਨ ਓਥੇ ਹੀ ਇਸਦੇ ਬੋਲਾਂ ਨੂੰ ਮਿਊਜ਼ਿਕ ਜੱਸੀ ਕਟਿਆਲ ਨੇ ਦਿੱਤਾ ਹੈ। ਇਸ ਟਰੈਕ ਨੂੰ ਟੇਡੀ ਪੱਗ ਰਿਕਾਰਡਸ ਵਲੋਂ ਵਰਲਡ ਵਾਈਡ ਰਿਲੀਜ਼ ਕੀਤਾ ਗਿਆ ਹੈ|
ਇਸ ਗੀਤ ਵਿੱਚ ਖ਼ਾਸ ਗੱਲਾਂ ਇਹ ਹਨ ਕਿ ਇਹ ਜ਼ਿੰਦਗੀ ਦੀ ਅਲੱਗ ਅਲੱਗ ਪਹਿਲੂਆਂ ਨੂੰ ਦਰਸ਼ਾਉਂਦਾ ਹੈ ਜਿਵੇਂ ਕਿ ਇਸ ਵਿੱਚ ਇੱਕ 'ਚ ਪਿਉ-ਪੁੱਤ ਦੇ ਖੂਬਸੂਰਤ ਰਿਸ਼ਤੇ ਨੂੰ ਦਰਸਾਉਣ ਤੋਂ ਇਲਾਵਾ ਇਸ 'ਚ ਪੈਸਿਆਂ ਦੀ ਘਾਟ ਬਾਰੇ ਵੀ ਗੱਲ ਕੀਤੀ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਢਾਈ ਕੁ ਸਾਲ ਪਹਿਲਾਂ ਇਹ ਗਾਣਾ ਰਵਿੰਦਰ ਗਰੇਵਾਲ ravinder grewal ਨੇ ਇੱਕ ਸਟੇਜ ਤੇ ਗਾਇਆ ਸੀ, ਜਿੱਥੇ ਕਿਸੇ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਸੀ। ਉੱਥੇ ਹੀ ਇਸ ਗਾਣੇ punjabi song ਨੂੰ ਕਾਫ਼ੀ ਲੋਕਾਂ ਨੇ ਪਸੰਦ ਕੀਤਾ ਸੀ ਜਿਸ ਤੋਂ ਬਾਅਦ ਗਰੇਵਾਲ ਨੇ ਇਸ ਗਾਣੇ ਨੂੰ ਰਿਕਾਰਡ ਕਰਨ ਦੀ ਸੋਚੀ।