ਸੜਕਾਂ ‘ਤੇ ਧਮਾਲਾਂ ਪਾਉਣ ਲਈ ਤਿਆਰ ਨੇ ਪੰਜਾਬੀ ਗਾਇਕ ਪ੍ਰੀਤ ਹਰਪਾਲ

By  Lajwinder kaur November 22nd 2018 01:34 PM

ਸੜਕਾਂ ‘ਤੇ ਧਮਾਲਾਂ ਪਾਉਣ ਲਈ ਤਿਆਰ ਨੇ ਪੰਜਾਬੀ ਗਾਇਕ ਪ੍ਰੀਤ ਹਰਪਾਲ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਗੀਤ ਲੇਖਕ ਪ੍ਰੀਤ ਹਰਪਾਲ ਜੋ ਕੇ ਅਪਣੇ ਫੈਨਜ਼ ਲਈ ਕੁੱਝ ਵੱਖਰਾ ਪੇਸ਼ ਕਰਦੇ ਹੀ ਰਹਿੰਦੇ ਨੇ। ਇਸ ਲਈ ਉਹ ਪੰਜਾਬੀ ਦੇ ਦਿਲਾਂ ਤੇ ਰਾਜ ਕਰਦੇ ਨੇ। ਉਹਨਾਂ ਦੇ ਗੀਤਾਂ ਨੂੰ ਦੇਸ਼ ਤੇ ਵਿਦੇਸ਼ਾਂ ਦੇ ਫੈਨਜ਼ ਵੱਲੋਂ ਬਹੁਤ ਪਿਆਰ ਮਿਲਦਾ ਹੈ। ਦੱਸ ਦੇਈਏ ਉਹਨਾਂ ਦੇ ਗੀਤਾਂ ਦੀ ਗੱਲ ਹੀ ਵੱਖਰੀ ਹੀ ਹੁੰਦੀ ਹੈ ।

preet harpal punjabi singer

 

ਹੋਰ ਪੜ੍ਹੋ: ਬੱਬੂ ਮਾਨ ਨੂੰ ਲੋਕ ਕਿਊ ਕਰਦੇ ਹਨ ਐਨਾ ਪਿਆਰ, ਇਹ ਵੀਡੀਓ ਹੈ ਸਬੂਤ

ਦੱਸ ਦੇਈਏ ਕੀ ਪ੍ਰੀਤ ਹਰਪਾਲ ਨੇ ਕਈ ਪੰਜਾਬੀ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਝੋਲੀ ਪਾਏ ਹਨ। ਪ੍ਰੀਤ ਹਰਪਾਲ ਦੇ ਗੀਤਾਂ ‘ਚ ਜਿੱਥੇ ਪਰਿਵਾਰਕ ਰਿਸ਼ਤਿਆਂ ਅਤੇ ਮੋਹ ਪਿਆਰ ਦੀ ਗੱਲ ਕਰਦਾ ਹੈ ‘ ਉਥੇ ਹੀ ਉਹ ਆਪਣੀ ਮਿੱਟੀ ਨਾਲ ਜੁੜੇ ਗੀਤ ਵੀ ਗਾਉਂਦਾ ਹੈ । ਪ੍ਰੀਤ ਹਰਪਾਲ ਜ਼ਿਆਦਾ ਤਰ੍ਹਾਂ ਅਪਣੇ ਗੀਤ ਜੋ ਉਹ ਗਾਉਂਦੇ ਨੇ ਖੁਦ ਹੀ ਲਿਖਿਦੇ ਨੇ। ਇੱਕ ਵਾਰ ਫੇਰ ਬੈਕ ਟੂ ਬੈਕ ਗੀਤ ਲੈ ਕੇ ਪ੍ਰੀਤ ਹਰਪਾਲ ਹਾਜ਼ਰ ਨੇ ਤੇ ਉਹਨਾਂ ਦੇ ਨਵੇਂ ਗੀਤ ਨੂੰ ਲੈ ਕੇ ਉਹਨਾਂ ਦੇ ਫੈਨਜ਼ ‘ਚ ਕਾਫੀ ਉਤਸ਼ਾਹ ਹੈ । ਹਾਲ ‘ਚ ਹੀ ਅਪਣੇ ‘ਕੁੜਤਾ’ ਗੀਤ ਤੋਂ ਬਾਅਦ ਹੀ ਦੂਜੇ ਗੀਤ ਦਾ ਪੋਸਟ ਜਿਸ ਦਾ ਨਾਂਅ ‘ਕਲਿੰਡਰ’ ਵੀ ਰਿਲੀਜ਼ ਕਰ ਦਿੱਤਾ ਹੈ। ਹਾਂ ਜੀ ਪ੍ਰੀਤ ਹਰਪਾਲ ਨੇ ਅਪਣੇ ਇੰਸਟਾਗ੍ਰਾਮ ਤੋਂ ਇੱਕ ਪੋਸਟ ਰਿਲੀਜ਼ ਕੀਤਾ ਤੇ ਨਾਲ ਹੀ ਕੈਪਸ਼ਨ ਦਿੱਤੀ ਹੈ, “  ਪਹਿਲਾ ਗਾਨਾ ਟਰੱਕ ਡਰਾਇਵਰਾਂ ਲਈ 28 ਨਵੰਬਰ ਨੂੰ ਆ ਜਾਣਾ ਕਰ ਦਿਓ ਸ਼ੇਅਰ। ਧੰਨਵਾਦ ”

https://www.instagram.com/p/Bqd4_Y6APph/

ਦੱਸਣਯੋਗ ਹੈ ਕਿ ਗਾਣੇ ਦੇ ਬੋਲ ਰਾਣਾ ਵੇਰਕਾ ਦੁਆਰਾ ਲਿਖੇ ਗਏ ਹਨ, ਸੰਗੀਤ ਜੈਮੀਤ ਦੁਆਰਾ ਦਿੱਤਾ ਗਿਆ ਹੈ ਅਤੇ ਵੀਡੀਓ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਦੁਆਰਾ ਕੀਤੀ ਗਈ ਹੈ। ਇਹ ਗਾਣਾ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗਾ।  ਤੇ ਇਹ ਗੀਤ 28 ਨਵੰਬਰ ਨੂੰ ਦਰਸ਼ਕਾਂ ਦੇ ਰੂਬਾ-ਰੂ ਹੋਵੇਗਾ।preet harpal movie punjabi

ਹੋਰ ਪੜ੍ਹੋ: ਕੌਰ ਬੀ ਨੇ ਸਾਂਝਾ ਕੀਤਾ ਵੀਡਿਓ ,ਗੀਤਾਂ ਬਾਰੇ ਦਿੱਤੀ ਜਾਣਕਾਰੀ 

ਉਧਰ ਬਹੁਤ ਜਲਦ ਪ੍ਰਤੀ ਹਰਪਾਲ ਪੰਜਾਬੀ ਮੂਵੀ ‘ਲੁਕਣ ਮੀਚੀ’ ‘ਚ ਮੈਂਡੀ ਤੱਖਰ ਦੇ ਨਾਲ ਨਜ਼ਰ ਆਉਣਗੇ। ਫਿਲਮ ਫਰਵਰੀ 2019 ਵਿਚ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ।

 

-PTC Punjabi

Related Post