ਗਾਇਕ ਪ੍ਰਭ ਗਿੱਲ ‘ਗੁਰਦੁਆਰਾ ਬੀੜ ਬਾਬਾ ਬੁੱਢਾ ਜੀ,ਠੱਠਾ’ ਵਿਖੇ ਹੋਏ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਪੰਜਾਬੀ ਗਾਇਕ ਪ੍ਰਭ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਇੱਕ ਨਵੀਂ ਤਸਵੀਰ ਸਾਂਝੀ ਕੀਤੀ ਹੈ ।
ਹੋਰ ਪੜ੍ਹੋ : ਮਾਨਸੀ ਸ਼ਰਮਾ ਨੇ ਬੇਟੇ ਰੇਦਾਨ ਤੇ ਪਤੀ ਯੁਵਰਾਜ ਹੰਸ ਦੇ ਨਾਲ ਸ਼ੇਅਰ ਕੀਤੀ ਨਵੀਂ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ
ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ’ । ਉਨ੍ਹਾਂ ਨੇ ‘ਗੁਰਦੁਆਰਾ ਬੀੜ ਬਾਬਾ ਬੁੱਢਾ ਜੀ,ਠੱਠਾ’ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਕੀਤੀ ।
ਇਸ ਤਸਵੀਰ ‘ਚ ਸੰਗਤਾਂ ਤੇ ਗੁਰਦੁਆਰਾ ਸਾਹਿਬ ਦਿਖਾਈ ਦੇ ਰਹੇ ਹਨ । ਪ੍ਰਸ਼ੰਸਕ ਕਮੈਂਟ ‘ਚ ਵਾਹਿਗੁਰੂ ਜੀ ਲਿਖਕੇ ਸਭ ਦੀ ਭਲਾਈ ਦੀ ਅਰਦਾਸ ਕਰ ਰਹੇ ਹਨ । ਛੱਬੀ ਹਜ਼ਾਰ ਲੋਕ ਇਸ ਪੋਸਟ ਨੂੰ ਲਾਈਕਸ ਵੀ ਕਰ ਚੁੱਕੇ ਹਨ ।
ਪੰਜਾਬੀ ਗਾਇਕ ਪ੍ਰਭ ਗਿੱਲ ਪੰਜਾਬੀ ਗੀਤਾਂ ਤੋਂ ਇਲਾਵਾ ਕਈ ਧਾਰਮਿਕ ਗੀਤ ਜਿਵੇਂ ‘ਸ਼ੁਕਰ ਦਾਤਿਆ’, ‘ਸ਼ੁਕਰਾਨਾ’, ‘ਸਤਿਨਾਮ ਵਾਹਿਗੁਰੂ’ ਵਰਗੇ ਧਾਰਮਿਕ ਗੀਤਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਚੁੱਕੇ ਹਨ ।
ਜੇ ਗੱਲ ਕਰੀਏ ਪ੍ਰਭ ਗਿੱਲ ਦੇ ਵਰਕ ਦੀ ਤਾਂ ਜੇ ਕੋਰੋਨਾ ਨਾ ਆਇਆ ਹੁੰਦਾ ਤਾਂ ਉਨ੍ਹਾਂ ਦੀ ਡੈਬਿਊ ਫ਼ਿਲਮ ਯਾਰ ਅਣਮੁੱਲੇ ਰਿਟਰਨਜ਼ ਦਰਸ਼ਕਾਂ ਦੇ ਸਨਮੁੱਖ ਹੋ ਜਾਣੀ ਸੀ । ਹੁਣ ਦੇਖਦੇ ਹਾਂ ਇਹ ਫ਼ਿਲਮ ਇਸ ਸਾਲ ਜਾਂ ਫਿਰ ਅਗਲੇ ਸਾਲ ਰਿਲੀਜ਼ ਹੁੰਦੀ ਹੈ ।