ਪੰਜਾਬੀ ਗਾਇਕ ਮਨਮੋਹਨ ਵਾਰਿਸ ਅਤੇ ਕਮਲ ਹੀਰ ਪਹੁੰਚੇ ਕਿਸਾਨ ਮੋਰਚੇ 'ਚ

26 ਨਵੰਬਰ ਨੂੰ ਕਿਸਾਨਾਂ ਦੇ ਸੰਘਰਸ਼ ਨੂੰ ਪੂਰਾ ਇੱਕ ਸਾਲ ਹੋ ਗਿਆ ਹੈ। ਜੀ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਖੜ੍ਹੇ ਹੋਏ ਹਨ। ਵਾਰਿਸ ਭਰਾਵਾਂ ਯਾਨੀ ਮਨਮੋਹਨ ਵਾਰਿਸ Manmohan Waris ਅਤੇ ਕਮਲ ਹੀਰ Kamal Heer ਸਿੰਘੂ ਅਤੇ ਟਿੱਕਰੀ ਸਰਹੱਦ ਤੇ ਚੱਲ ਰਹੇ ਕਿਸਾਨੀ ਸੰਘਰਸ਼ ‘ਚ ਆਪਣੀ ਹਾਜ਼ਿਰ ਲਗਾਉਣ ਪਹੁੰਚ ਚੁੱਕੇ ਹਨ। ਇਨ੍ਹਾਂ ਦੋਵਾਂ ਹੀ ਥਾਵਾਂ ਤੇ ਦੋਵੇਂ ਗਾਇਕ ਮਹਿਫ਼ਿਲ ਸਜਾਉਣਗੇ। ਇਹ ਕਲਾਕਾਰ ਮਨਮੋਹਨ ਵਾਰਿਸ ਅਤੇ ਕਮਲ ਹੀਰ 28 ਨਵੰਬਰ ਨੂੰ ਸਿੰਘੂ ਬਾਰਡਰ ਅਤੇ 29 ਨਵੰਬਰ ਨੂੰ ਟਿੱਕਰੀ ਬਾਰਡਰ ਵਿਖੇ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣਗੇ। ਇਹ ਜਾਣਕਾਰੀ ਕਿਸਾਨ ਏਕਤਾ ਮੋਰਚਾ ਨੇ ਇੱਕ ਟਵੀਟ ਵਿੱਚ ਦਿੱਤੀ ਹੈ।
ਖੁਦ ਕਮਲ ਹੀਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕਿਸਾਨੀ ਸੰਘਰਸ਼ ਤੋਂ ਆਪਣੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਤਸਵੀਰ ‘ਚ ਦੇਖ ਸਕਦੇ ਹੋ ਦੋਵੇਂ ਭਰਾ ਕਿਸਾਨ ਬੀਬੀਆਂ ਦੇ ਨਾਲ ਮਿਲਕੇ ਉਨ੍ਹਾਂ ਦਾ ਹਾਲ ਚਾਲ ਪੁੱਛਦੇ ਹੋਏ ਨਜ਼ਰ ਆ ਰਹੇ ਹਨ।
ਦੱਸ ਦਈਏ ਮਨਮੋਹਨ ਵਾਰਿਸ ਅਤੇ ਕਮਲ ਹੀਰ ਨੇ ਕੈਨੇਡੇ ਵਿਖੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੰਦੇ ਹੋਏ ਕੇਂਦਰ ਸਰਕਾਰ ਦੇ ਖਿਲਾਫ ਕਈ ਰੈਲੀਆਂ ਕੱਢੀਆਂ ਸਨ। ਇਸ ਤੋਂ ਇਲਾਵਾ ਕਿਸਾਨਾਂ ਦਾ ਹੌਸਲਾ ਵਧਾਉਂਦੇ ਹੋਈ ਕਈ ਕਿਸਾਨੀ ਗੀਤ ਵੀ ਰਿਲੀਜ਼ ਕੀਤੇ ਸਨ।
ਬੇਸ਼ੱਕ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ, ਪਰ ਹੁਣ ਕਿਸਾਨ ਯੂਨੀਅਨ ਨੇ ਕਾਨੂੰਨਾਂ ਨੂੰ ਸੰਸਦ ‘ਚ ਰੱਦ ਕਰਨ ਸਮੇਤ ਅਤੇ ਕੁਝ ਹੋਰ ਮੰਗਾਂ ਪੂਰੀਆਂ ਹੋਣ ਤੱਕ ਅੰਦੋਲਨ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਅੰਦੋਲਨ ਕਰ ਰਹੇ ਕਿਸਾਨਾਂ ਦੀ ਜ਼ੋਰਦਾਰ ਮੰਗ 'ਚ MSP ਦੀ ਕਾਨੂੰਨੀ ਗਾਰੰਟੀ ਦੇਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਪੰਜਾਬੀ ਗਾਇਕ ਵੀ ਕਿਸਾਨੀ ਸੰਘਰਸ਼ ‘ਚ ਆਪਣੀ ਹਾਜ਼ਰੀ ਲਗਵਾ ਰਹੇ ਹਨ।
Artists Manmohan Waris and Kamal Heer will joining us at Singhu Border on 28th Nov and at Tikri Border on 29th Nov.#KisanMajdoorEktaZindabaad pic.twitter.com/ven0dVeuMA
— Kisan Ekta Morcha (@Kisanektamorcha) November 27, 2021