ਗਾਇਕ ਜੱਸ ਬਾਜਵਾ ਦਾ ਹੋਇਆ ਵਿਆਹ, ਵਿਆਹ ਦੀ ਪਾਰਟੀ ’ਚ ਕਈ ਸਿਤਾਰਿਆਂ ਨੇ ਲਗਵਾਈ ਹਾਜ਼ਰੀ

ਪੰਜਾਬੀ ਗਾਇਕ ਤੇ ਅਦਾਕਾਰ ਜੱਸ ਬਾਜਵਾ ਬੀਤੇ ਦਿਨ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਵਿਆਹ ਤੋਂ ਬਾਅਦ ਜੱਸ ਬਾਜਵਾ ਨੇ ਰਿਸੈਪਸ਼ਨ ਪਾਰਟੀ ਵੀ ਰੱਖੀ ਜਿਸ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਸਿਤਾਰੇ ਪਹੁੰਚੇ । ਇਸ ਪਾਰਟੀ ਵਿੱਚ ਬੱਬੂ ਮਾਨ, ਕੁਲਬੀਰ ਝਿੰਜਰ, ਤਰਸੇਮ ਜੱਸੜ, ਰਣਜੀਤ ਬਾਵਾ ਸਮੇਤ ਹੋਰ ਕਈ ਗਾਇਕਾਂ ਨੇ ਹਾਜਰੀ ਲਗਵਾਈ ।
ਹੋਰ ਪੜ੍ਹੋ :
ਕਾਂਗਰਸ ਨੂੰ ਛੱਡ ਸ਼ਿਵ ਸੈਨਾ ਵਿੱਚ ਸ਼ਾਮਿਲ ਹੋਈ ਉਰਮਿਲਾ ਮਾਤੋਂਡਕਰ
ਅਦਾਕਾਰ ਜੌਹਨ ਇਬਰਾਹਿਮ ਨੇ ਆਪਣੇ ਬਾਈਕ ਕੁਲੈਕਸ਼ਨ ਵਿੱਚ ਇੱਕ ਹੋਰ ਸੁਪਰਬਾਈਕ ਸ਼ਾਮਲ ਕੀਤੀ
ਨਵੀਂ ਵਿਆਹੀ ਜੋੜੀ ਨੇ ਆਪਣੇ ਵਿਆਹ ਵਿੱਚ ਖੂਬ ਡਾਂਸ ਵੀ ਕੀਤਾ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿਆਹ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਜੱਸ ਬਾਜਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਪਤਨੀ ਨਾਲ ਲਾਵਾਂ ਲੈਂਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਜੱਸ ਬਾਜਵਾ ਨੇ ਆਪਣੀ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਸਾਲ 2014 ‘ਚ ਐਲਬਮ ‘ਚੱਕਵੀ ਮੰਡੀਰ’ ਨਾਲ ਕੀਤੀ ਸੀ।
ਇਸ ਐਲਬਮ ਨੇ ਬਹੁਤ ਪ੍ਰਸਿੱਧੀ ਹਾਸਲ ਕੀਤੀ ਅਤੇ ਇਸ ਐਲਬਮ ਦੇ ਗੀਤ ‘ਕੈਟ-ਵਾਕ’ ਅਤੇ ‘ਚੱਕਵੀ ਮੰਡੀਰ’ ਨੌਜਵਾਨਾਂ ‘ਚ ਕਾਫ਼ੀ ਮਕਬੂਲ ਹੋਏ ਸਨ।ਇਸ ਤੋਂ ਇਲਾਵਾ ਜੱਸ ਬਾਜਵਾ ‘ਫੀਮ ਦੀ ਡਲੀ’, ‘ਕਿਸਮਤ’, ‘ਟੋਲਾ’ ਅਤੇ ‘ਤੇਰਾ ਟਾਈਮ’ ਵਰਗੇ ਕਈ ਗੀਤ ਦਰਸ਼ਕਾਂ ਦੀ ਝੋਲੀ ‘ਚ ਪਾ ਚੁੱਕੇ ਹਨ। ਇਸ ਤੋਂ ਬਾਅਦ ਜੱਸ ਬਾਜਵਾ ਨੇ ਅਦਾਕਾਰੀ ਦੇ ਖੇਤਰ ‘ਚ ਵੀ ਆਪਣੀ ਕਿਸਮਤ ਅਜ਼ਮਾਈ ਹੈ। ਜੱਸ ਬਾਜਵਾ ਨੇ ਸਾਲ 2017 ‘ਚ ਪੰਜਾਬੀ ਫ਼ਿਲਮ ‘ਠੱਗ ਲਾਈਫ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ
View this post on Instagram
View this post on Instagram