ਤਸਵੀਰ ‘ਚ ਨਜ਼ਰ ਆ ਰਿਹਾ ਇਹ ਛੋਟਾ ਸਰਦਾਰ ਬੱਚਾ ਅੱਜ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਨਾਮੀ ਗਾਇਕ, ਬਾਲੀਵੁੱਡ ਫ਼ਿਲਮਾਂ ‘ਚ ਵੀ ਗਾ ਚੁੱਕੇ ਨੇ ਗੀਤ, ਕੀ ਤੁਸੀਂ ਪਹਿਚਾਣਿਆ?

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿਸ ਰਾਹੀਂ ਗਲੈਮਰਸ ਦੇ ਚਮਕਦੇ ਹੋਏ ਸਿਤਾਰੇ ਆਪਣੇ ਫੈਨਜ਼ ਦੇ ਨਾਲ ਜੁੜੇ ਰਹਿੰਦੇ ਨੇ । ਜਿਸ ਕਰਕੇ ਕਲਾਕਾਰਾਂ ਦੀਆਂ ਨਵੀਆਂ ਤੇ ਪੁਰਾਣੀਆਂ ਫੋਟੋਆਂ ਦਰਸ਼ਕ ਨੂੰ ਖੂਬ ਪਸੰਦ ਆਉਂਦੀਆਂ ਨੇ ।
View this post on Instagram
My Superhero ! . Happy Father’s day. I am late but for me my everyday belongs to him❤️
Vote for your favourite : https://www.ptcpunjabi.co.in/voting/
ਕੀ ਤੁਸੀਂ ਇਸ ਫੋਟੋ ‘ਚ ਨਜ਼ਰ ਆ ਰਿਹਾ ਜੂੜਾ ਵਾਲਾ ਜਵਾਕ ਪਹਿਚਾਣਿਆ । ਇਹ ਹੋਰ ਕੋਈ ਨਹੀਂ ਸਗੋਂ ਨਾਮੀ ਪੰਜਾਬੀ ਗਾਇਕ ਹਾਰਡੀ ਸੰਧੂ ਨੇ । ਇਸ ਪੁਰਾਣੇ ਫੋਟੋ ‘ਚ ਹਾਰਡੀ ਸੰਧੂ ਆਪਣੇ ਪਿਤਾ ਦੇ ਨਾਲ ਨਜ਼ਰ ਆ ਰਹੇ ਨੇ । ਇਹ ਬਚਪਨ ਵਾਲੀ ਤਸਵੀਰ ਉਨ੍ਹਾਂ ਨੇ ਫਾਦਰਸ ਡੇਅ ਮੌਕੇ ਆਪਣੇ ਪਿਤਾ ਨੂੰ ਵਿਸ਼ ਕਰਦੇ ਹੋਏ ਸ਼ੇਅਰ ਕੀਤੀ ਸੀ । ਦਰਸ਼ਕਾਂ ਨੂੰ ਇਹ ਫੋਟੋ ਖੂਬ ਪਸੰਦ ਆ ਰਹੀ ਹੈ । ਇੱਕ ਲੱਖ ਤੋਂ ਵੱਧ ਲਾਈਕਸ ਇਸ ਤਸਵੀਰ ਨੂੰ ਮਿਲ ਚੁੱਕੇ ਨੇ ।
ਜੇ ਗੱਲ ਕਰੀਏ ਹਾਰਡੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਡਾਇਰੈਕਟਰ ਕਬੀਰ ਖ਼ਾਨ ਦੀ ’83 ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕਰਨਗੇ । ਇਹ ਫ਼ਿਲਮ ਹੁਣ ਤੱਕ ਦਰਸ਼ਕਾਂ ਦੇ ਰੁਬਰੂ ਹੋ ਚੁੱਕੀ ਹੁੰਦੀ, ਪਰ ਕੋਰੋਨਾ ਵਾਇਰਸ ਕਰਕੇ ਇਸ ਫ਼ਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਸੀ । ਪਰ ਹਾਰਡੀ ਆਪਣੇ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਦਿਖਾਈ ਦਿੰਦੇ ਨੇ । ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇਲਾਵਾ ਬਾਲੀਵੁੱਡ ਦੀ ਫ਼ਿਲਮਾਂ ‘ਚ ਗੀਤ ਗਾ ਚੁੱਕੇ ਨੇ ।