ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਨਾਲ-ਨਾਲ ਇਸ ਵਾਰ ਪੰਜਾਬੀ ਗਾਇਕ ਤੇ ਕਲਾਕਾਰ ਵੀ ਮੈਦਾਨ 'ਚ ਡਟੇ ਹਨ। ਅਜਿਹੇ 'ਚ ਪੰਜਾਬੀ ਗਾਇਕ ਹਰਭਜਨ ਮਾਨ ਵੀ ਲਗਾਤਾਰ ਕਿਸਾਨਾਂ ਨਾਲ ਧਰਨੇ ਤੇ ਡਟੇ ਹੋਏ ਹਨ । ਉਹਨਾਂ ਵੱਲੋਂ ਲਗਾਤਾਰ ਕਿਸਾਨ ਮੋਰਚੇ ਦੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ।
ਉਹਨਾਂ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਰ ਕੀਤਾ ਹੈ । ਇਸ ਵੀਡੀਓ ਵਿੱਚ ਉਹ ਕਹਿ ਰਹੇ ਹਨ ਉਹ ਖੁਦ ਕਿਸਾਨ ਦਾ ਪੁੱਤ ਹੈ । ਉਸ ਨੇ ਖੁਦ ਆਪਣੇ ਪਿਤਾ ਦੇ ਪੈਰਾਂ ਦੀਆਂ ਪਾਟੀਆਂ ਵਿਆਈਆਂ ਦੇਖੀਆਂ ਹਨ । ਕਿਸਾਨਾਂ ਵੱਲੋਂ ਉਹਨਾਂ ਨੂੰ ਜੋ ਵੀ ਸੇਵਾ ਲਗਾਈ ਜਾਵੇਗੀ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ ।
ਹੋਰ ਪੜ੍ਹੋ :
ਤੁਹਾਡੇ ਦੰਦ ’ਚ ਦਰਦ ਹੁੰਦਾ ਹੈ ਤਾਂ ਅਪਣਾਓ ਇਹ ਨੁਕਸਾ, ਇੱਕ ਮਿੰਟ ’ਚ ਦਰਦ ਹੋਵੇਗਾ ਦੂਰ
ਹੁਣ ਨੇਹਾ ਕੱਕੜ ਦਾ ਇਸ ਪੰਜਾਬੀ ਗਾਇਕ ’ਤੇ ਆਇਆ ਦਿਲ, ਛੇਤੀ ਕਰਨ ਜਾ ਰਹੇ ਹਨ ਵਿਆਹ
ਖੁਦ ਨੂੰ ਸਿੰਗਲ ਦੱਸਣ ਵਾਲੀ ਸਾਰਾ ਗੁਰਪਾਲ ਦਾ ਫੜਿਆ ਗਿਆ ਝੂਠ, ਪਤੀ ਨੇ ਵਿਆਹ ਦਾ ਸਰਟੀਫ਼ਿਕੇਟ ਦਿਖਾ ਕੇ ਸਾਰਾ ਨੂੰ ਦੱਸਿਆ ਝੂਠੀ
ਉਦੋਂ ਤੱਕ ਡਟੇ ਰਹਿਣਗੇ ਜਦੋਂ ਤੱਕ ਇਹ ਆਰਡੀਨੈੱਸ ਵਾਪਿਸ ਨਹੀਂ ਹੁੰਦਾ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਦੇਸ਼ ਭਰ 'ਚ ਖੇਤੀ ਐਕਟ ਦਾ ਵਿਰੋਧ ਹੋ ਰਿਹਾ ਹੈ। ਅਜਿਹੇ 'ਚ ਕਿਸਾਨਾਂ ਦੇ ਹੱਕ ਲਈ ਪੰਜਾਬੀ ਸਿਤਾਰੇ ਇਕਜੁੱਟ ਹੋਏ ਹਨ। ਕਲਾਕਾਰਾਂ ਵੱਲੋਂ ਖੇਤੀ ਐਕਟ ਵਾਪਸ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ।
View this post on Instagram
ਸੁਖੀ ਵੱਸੇ ਸਰਬੱਤ ???? ਨੌਜਵਾਨਾਂ ਦਾ ਜੋਸ਼ - ਬਜੁਰਗਾਂ ਦਾ ਹੋਸ਼, ਜਿੱਥੇ ਇਹ ਦੋਵੇਂ ਇਕੱਠੇ ਹੋ ਜਾਣ ਤਾਂ ਸਾਨੂੰ ਜਿੱਤਣ ਤੋਂ ਕੋਈ ਵੀ ਨੀ ਰੋਕ ਸਕਦਾ। ਪੰਜਾਬੀਓ ਏਕਾ ਰੱਖਿਓ। ਮਾਲਿਕ ਭਲੀ ਕਰੂੰਗਾ ???? #ਕਿਸਾਨਮਜ਼ਦੂਰਏਕਤਾਜ਼ਿੰਦਾਬਾਦ
A post shared by Harbhajan Mann (@harbhajanmannofficial) on Oct 4, 2020 at 8:56am PDT