ਜੀ ਖ਼ਾਨ ਨੇ ਆਪਣੇ ਪਿਤਾ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਪਾਈ ਭਾਵੁਕ ਪੋਸਟ
‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’, ‘ਫਾਸਲੇ’, ‘ਰੋਏ ਆਂ’, ‘ਗੋਰਾ ਰੰਗ’ ਵਰਗੇ ਗੀਤਾਂ ਨਾਲ ਜੀ ਖ਼ਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣੀ ਵੱਖਰੀ ਜਗ੍ਹਾ ਬਣਾ ਲਈ ਹੈ। ਜੀ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਪਿਤਾ ਦੇ ਜਨਮ ਦਿਨ ਉੱਤੇ ਤਸਵੀਰ ਸ਼ੇਅਰ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ। ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ ਹੈ, ‘ਜੇ ਮਾਂ ਜੰਨਤ ਹੈ...ਤਾਂ ਬਾਪੂ ਜੰਨਤ ਦਾ ਦਰਵਾਜ਼ਾ ਹੈ....ਸੋ ਅੱਜ ਮੇਰੇ ਡੈਡ ਜੰਨਤ ਦੇ ਮਾਲਿਕ ਦਾ ਹੈਪੀ ਬਰਥਡੇਅ ਹੈ...ਜੇ ਤੁਸੀਂ ਹੋ ਤਾਂ ਮੈਂ ਹਾਂ...ਡੈਡ ਰੱਬ ਤੁਹਾਨੂੰ ਮੈਂ ਜੋ ਖੁਸ਼ੀਆਂ ਨਹੀਂ ਦੇ ਸਕਿਆ ਅੱਲਾ ਪਾਕ ਤੁਹਾਨੂੰ ਉਹ ਖੁਸ਼ੀਆਂ ਦੇਵੇ...ਲੰਮੀਆਂ ਉਮਰ ਬਖ਼ਸ਼ੇ...’
View this post on Instagram

ਇਸ ਤਸਵੀਰ ‘ਚ ਉਹ ਆਪਣੇ ਮਾਪਿਆਂ ਤੇ ਗੁਰੂ ਗੈਰੀ ਸੰਧੂ ਦੇ ਨਾਲ ਨਜ਼ਰ ਆ ਰਿਹਾ ਹੈ। ਇਸ ਪੋਸਟ ਨੂੰ ਉਨ੍ਹਾਂ ਨੇ ਬੀਤੇ ਦਿਨੀਂ ਪੋਸਟ ਕੀਤਾ ਸੀ ਜਿਸ ਉੱਤੇ ਪ੍ਰਸ਼ੰਸਕਾਂ ਨੇ ਕਮੈਂਟਸ ਰਾਹੀਂ ਜੀ ਖ਼ਾਨ ਦੇ ਪਿਤਾ ਜੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਦੱਸ ਦਈਏ ਹਾਲ ਹੀ 'ਚ ਉਨ੍ਹਾਂ ਨੇ ਆਪਣੇ ਮਾਪਿਆਂ ਦੇ ਨਾਮ ਦਾ ਟੈਟੂ ਕਰਵਾਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ