ਪਿਓ ਧੀ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕਰਦਾ ਗੀਤ ‘ਸ਼ਮਲਾ’ ਬਲਰਾਜ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ

ਪੰਜਾਬੀ ਗਾਇਕ ਬਲਰਾਜ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਸ਼ਮਲਾ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ‘ਚ ਪਿਓ ਧੀ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕੀਤਾ ਗਿਆ ਹੈ । ਕਿਵੇਂ ਇੱਕ ਪਿਓ ਨੂੰ ਆਪਣੀ ਧੀ ਲਈ ਫਿਕਰਾਂ ਹੁੰਦੀਆਂ ਨੇ ਅਤੇ ਧੀ ਵੀ ਆਪਣੇ ਬਾਬਲ ਦੇ ਰੁਤਬੇ ਦੀ ਚੜ੍ਹਤ ਦਾ ਪੂਰਾ ਖਿਆਲ ਰੱਖਦੀ ਹੈ । ਇਸ ਗੀਤ ਨੂੰ ਪੰਜਾਬੀ ਗਾਇਕ ਬਲਰਾਜ ਨੇ ਕਮਾਲ ਦਾ ਗਾਇਆ ਹੈ । ਸ਼ਮਲਾ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ ।
ਹੋਰ ਵੇਖੋ:ਹਰਜੀਤ ਹਰਮਨ ਆਪਣੇ ਨਵੇਂ ਗੀਤ 'ਦਿਲ ਦੀਆਂ ਫਰਦਾਂ' ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਦਿਲ ਨੂੰ ਛੂਹ ਜਾਣ ਵਾਲੇ ਬੋਲ ਨਾਮੀ ਗੀਤਕਾਰ ਸਿੰਘ ਜੀਤ ਦੀ ਕਲਮ ‘ਚੋਂ ਹੀ ਨਿਕਲੇ ਹਨ । ਇਸ ਗਾਣੇ ਨੂੰ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਕਮਲਪ੍ਰੀਤ ਜੋਹਨੀ ਵੱਲੋਂ ਤਿਆਰ ਕੀਤਾ ਗਿਆ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਮਲਕੀਤ ਰੌਣੀ, ਮਨਜੀਤ ਕੌਰ ਤੇ ਨੂਰ ਕਵਰ । ਗਾਣੇ ਦੇ ਬੋਲਾਂ ਨੂੰ ਵੀਡੀਓ ‘ਚ ਸ਼ਾਨਦਾਰ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ । ਇਸ ਗੀਤ ਨੂੰ ‘ਮਿਊਜ਼ਿਕ ਕਮਲ’ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।
ਜੇ ਗੱਲ ਕਰੀਏ ਬਲਰਾਜ ਦੇ ਵਰਕ ਫਰੰਟ ਦੀ ਤਾਂ ਉਹ ਦਰਜਾ ਖ਼ੁਦਾ, ਚੁੰਨੀ, ਅੱਲ੍ਹੜ ਦੀ ਜਾਨ ‘ਤੇ ਬਣੀ, ਰੱਬ ਵਿਚੋਲਾ, ਪਾਲੀ, ਕਿੰਨਾ ਪਿਆਰ, ਫੀਲ, ਕਿਸਮਤ, ਇਸ਼ਕਬਾਜ਼ੀਆਂ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।