ਅਰਮਾਨ ਬੇਦਿਲ ਦੇ ਘਰ ਆਈ ਨੰਨ੍ਹੀ ਪਰੀ, ਮਾਮਾ ਬਣਨ ਦੀ ਖੁਸ਼ੀ ਸਭ ਨਾਲ ਕੀਤੀ ਸਾਂਝੀ, ਕਮੈਂਟ ਕਰਕੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

By  Lajwinder kaur October 27th 2020 05:41 PM -- Updated: October 27th 2020 05:50 PM

ਕਹਿੰਦੇ ਨੇ ਭੈਣ-ਭਰਾ ਦਾ ਰਿਸ਼ਤਾ ਬਹੁਤ ਹੀ ਪਿਆਰ ਹੁੰਦਾ ਹੈ । ਬਚਪਨ ‘ਚ ਜਿਹੜੇ ਭੈਣ-ਭਰਾ ਲੜਦੇ ਨੇ, ਉਹੀਂ ਜਦੋਂ ਵੱਡੇ ਹੋ ਜਾਂਦੇ ਨੇ ਤਾਂ ਇੱਕ-ਦੂਜਾ ਪੂਰਾ ਖਿਆਲ ਰੱਖਦੇ ਨੇ । ਭੈਣ-ਭਰਾ ਇੱਕ ਦੂਜੇ ਨੂੰ ਖੁਸ਼ ਦੇਖਣਾ ਚਾਹੁੰਦੇ ਨੇ । ਅਜਿਹਾ ਹੀ ਖੁਸ਼ੀ ਦਾ ਅਨੰਦ ਮਾਣ ਰਹੇ ਨੇ ਪੰਜਾਬੀ ਸਿੰਗਰ ਅਰਮਾਨ ਬੇਦਿਲ ਜੋ ਕਿ ਮਾਮਾ ਬਣ ਗਏ ਨੇ । inside pic of armaan bedil

ਹੋਰ ਪੜ੍ਹੋ : ਨੇਹਾ ਕੱਕੜ ਦੀਆਂ ਇਨ੍ਹਾਂ ਗੱਲਾਂ ਨੇ ਰੋਹਨਪ੍ਰੀਤ ਨੂੰ ਕੀਤਾ ਭਾਵੁਕ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਇਹ ਵੀਡੀਓ

ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਉੱਤੇ ਆਪਣੀ ਭਾਣਜੀ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਅੱਜ ਮੈਂ ਮਾਮਾ ਬਣ ਗਿਆ ਹਾਂ..ਬੇਬੀ ਗਰਲ’ । ਇਸ ਪੋਸਟ ਉੱਤੇ ਫੈਨਜ਼ ਕਮੈਂਟਸ ਕਰਕੇ ਅਰਮਾਨ ਬੇਦਿਲ ਨੂੰ ਮੁਬਾਰਕਾਂ ਦੇ ਰਹੇ ਨੇ ।

feature image of armaan bedil become mama

ਜੇ ਗੱਲ ਕਰੀਏ ਅਰਮਾਨ ਬੇਦਿਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਲਾਵਾਂ, ਅਧੂਰਾ ਪਿਆਰ, ਚੁੰਨੀ, ਰੋਜ਼ ਡੇ, ਮੈਂ ਵਿਚਾਰਾ, ਲਵ ਯੂ, ਨੱਚਣੇ ਨੂੰ ਜੀਅ ਕਰਦਾ ਵਰਗੇ ਹਿੱਟ ਗੀਤ ਦੇ ਚੁੱਕੇ ਹਨ । ਇਸ ਤੋਂ ਇਲਾਵਾ ਉਹ ਬਹੁਤ ਜਲਦ ਅਦਾਕਾਰੀ ਦੇ ਖੇਤਰ ‘ਚ ਕੰਮ ਕਰਦੇ ਹੋਏ ਦਿਖਾਈ ਦੇਣਗੇ ।

armaan bedil tu chahid

 

Related Post